ਅਮਰੀਕਾ ਦੇ ਨਿਊ ਓਰਲੀਅਨਸ ''ਚ ਨੈਟ ਤੂਫਾਨ ਤੂਫਾਨ ਦੀ ਚਿਤਾਵਨੀ ਜਾਰੀ

10/07/2017 6:24:27 PM

ਵਾਸ਼ਿੰਗਟਨ— ਅਮਰੀਕਾ ਦੇ ਨਿਊ ਓਰਲੀਅਨਸ ਸਹਿਰ 'ਚ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਭਿਆਨਕ ਤੂਫਾਨ ਨੈਟ ਦਾ ਪੱਛਮੀ ਕੈਰੇਬੀਆਈ ਸਮੁੰਦਰ ਰਾਹੀਂ ਉੱਤਰ ਵੱਲ ਵਧਣਾ ਜਾਰੀ ਹੈ, ਜਿਸ ਨਾਲ ਮੱਧ ਅਮਰੀਕਾ ਦੇ ਕੁਝ ਹਿੱਸਿਆਂ 'ਚ ਕਈ ਲੋਕਾਂ ਦੀ ਮੌਤ ਅਤੇ ਭਾਰੀ ਨੁਕਸਾਨ ਹੋਇਆ ਹੈ। ਨੈਸ਼ਨਲ ਹੈਰੀਕੇਨ ਸੈਂਟਰ (ਐਨ. ਐਚ.ਸੀ.) ਨੇ ਕਿਹਾ ਕਿ ਮੈਕਸੀਕੋ ਦੇ ਯੁਕਾਤਾਨ ਟਾਪੂ ਸ਼ੁੱਕਰਵਾਰ ਸਵੇਰੇ ਨੈਟ ਦੇ ਆਉਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਥੇ ਤੇਜ਼ ਹਵਾਵਾਂ, ਤੂਫਾਨ ਅਤੇ ਭਾਰੀ ਵਰਖਾ ਦੀ ਸੰਭਾਵਨਾ ਹੈ।
ਇਕ ਰਿਪੋਰਟ ਮੁਤਾਬਕ ਐਨ. ਐਚ.ਸੀ. ਨੇ ਲੁਈਸਿਆਨਾ ਅਤੇ ਫਲੋਰੀਡਾ ਦੇ ਉੱਤਰੀ ਖਾੜੀ ਕੰਢੇ ਨੇੜਲੇ ਖੇਤਰਾਂ 'ਚ ਭਿਆਨਕ ਤੂਫਾਨੀ ਵਰਖਾ ਕਾਰਨ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਉਥੋਂ ਦੇ ਮੂਲ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਨਿਕਾਸੀ ਦੇ ਨਿਰਦੇਸ਼ਾਂ ਨੂੰ ਲੈ ਕੇ ਸੁਚੇਤ ਰਹਿਣ ਲਈ ਕਿਹਾ ਹੈ। ਅਧਿਕਾਰੀਆਂ ਨੇ ਲੁਈਸਿਆਨਾ ਤੋਂ ਲੈ ਕੇ ਅਲਬਾਮਾ ਦੇ ਵਾਸੀਆਂ ਨੂੰ ਜੀਵਨ ਅਤੇ ਜਾਇਦਾਦ ਦੀ ਰੱਖਿਆ ਲਈ ਆਪਣੀਆਂ ਤਿਆਰੀਆਂ ਨੂੰ ਪੂਰਾ ਰੱਖਣ ਲਈ ਕਿਹਾ ਹੈ। ਇਸ ਤੂਫਾਨ ਨਾਲ ਤਿੰਨ ਤੋਂ 6 ਇੰਚ ਦੀ ਵਰਖਾ ਦਾ ਅੰਦਾਜ਼ਾ ਹੈ। ਨੈਟ ਤੇਜ਼ੀ ਨਾਲ ਸ਼ਕਤੀਸ਼ਾਲੀ ਹੋ ਗਿਆ ਹੈ। ਉਥੇ ਹੀ ਪੱਛਮੀ ਕੈਰੇਬੀਆਈ ਅਤੇ ਮੱਧ ਅਮਰੀਕਾ ਤੋਂ ਹੋ ਕੇ ਲੰਘ ਰਿਹਾ ਹੈ ਜਿਸ ਨਾਲ ਨਿਕਾਰਗੁਆ, ਹੋਂਡੁਰਸ, ਕੋਸਟਾ ਰਿਕਾ, ਪਨਾਮਾ ਅਤੇ ਬੇਲੀਜ਼ ਦੇ ਖੇਤਰਾਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣ ਰਹੀ ਹੈ। ਤੂਫਾਨ ਕਾਰਨ ਤਕਰੀਬਨ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹਨ।


Related News