NASA ਦਾ ਹਾਈ ਅਲਰਟ! 72 ਲੱਖ ਕਿਲੋਮੀਟਰ ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਹੀ ''ਤਬਾਹੀ''

Monday, Sep 23, 2024 - 08:56 PM (IST)

ਵਾਸ਼ਿੰਗਟਨ : ਨਾਸਾ ਨੇ ਅਲਰਟ ਜਾਰੀ ਕੀਤਾ ਹੈ ਕਿ ਦੋ ਐਸਟ੍ਰਾਇਡ ਤੇਜ਼ੀ ਨਾਲ ਧਰਤੀ ਵੱਲ ਆ ਰਹੇ ਹਨ। 24 ਸਤੰਬਰ ਦੀ ਰਾਤ ਨੂੰ ਇਹ ਧਰਤੀ ਦੇ ਬਹੁਤ ਨੇੜਿਓਂ ਲੰਘੇਣਗੇ। ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਦੇ ਮੁਤਾਬਕ, 2020 ਜੀਈ ਅਤੇ 2024 ਆਰਓ11 ਨਾਮ ਦੇ ਦੋ ਐਸਟ੍ਰਾਇਡ ਧਰਤੀ ਦੇ ਬਹੁਤ ਨੇੜੇ ਤੋਂ ਸੁਰੱਖਿਅਤ ਰੂਪ ਨਾਲ ਲੰਘਣਗੇ। ਵਿਗਿਆਨੀਆਂ ਨੇ ਟੱਕਰ ਦੇ ਖਤਰੇ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਖਗੋਲ ਵਿਗਿਆਨੀ ਟੈਲੀਸਕੋਪ ਦੀ ਮਦਦ ਨਾਲ ਇਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ। ਦੋਵਾਂ ਵਿੱਚੋਂ ਇੱਕ ਦਾ ਆਕਾਰ ਹਵਾਈ ਜਹਾਜ਼ ਦੇ ਬਰਾਬਰ ਹੈ। ਦੋਵੇਂ ਗ੍ਰਹਿ 72 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਦੇ ਨੇੜੇ ਤੋਂ ਲੰਘਣਗੇ।

ਇਹ 24 ਸਤੰਬਰ 2024 ਦੀ ਰਾਤ ਨੂੰ ਧਰਤੀ ਦੇ ਬਹੁਤ ਨੇੜੇ ਤੋਂ ਲੰਘਣ ਜਾ ਰਹੇ ਹਨ। Asteroid 2020 GE ਆਕਾਰ ਵਿਚ ਛੋਟਾ ਹੈ। ਜਿਸ ਦਾ ਵਿਆਸ ਕਰੀਬ 26 ਫੁੱਟ ਦੱਸਿਆ ਜਾ ਰਿਹਾ ਹੈ। ਜੋ ਕਿ ਇੱਕ ਬੱਸ ਦਾ ਆਕਾਰ ਹੈ। ਇਹ ਚੰਦਰਮਾ ਦੇ ਘੇਰੇ ਤੋਂ ਬਾਹਰ ਜਾ ਕੇ ਧਰਤੀ ਦੇ ਨੇੜੇ ਤੋਂ ਲੰਘੇਗਾ। ਇਸ ਦੇ ਨਾਲ ਹੀ, ਐਸਟ੍ਰਾਇਡ 2024 RO11 ਦਾ ਵਿਆਸ 120 ਫੁੱਟ ਹੈ, ਜੋ ਧਰਤੀ ਤੋਂ 4850000 ਮੀਲ (7805318.4 ਕਿਲੋਮੀਟਰ) ਦੀ ਦੂਰੀ 'ਤੇ ਲੰਘੇਗਾ। ਇਹ ਦੂਰਬੀਨ ਤੋਂ ਬਿਨਾਂ ਦਿਖਾਈ ਨਹੀਂ ਦੇਵੇਗਾ। ਇਸ ਦੇ ਨਾਲ ਹੀ, ਨਾਸਾ ਦੇ ਅਨੁਸਾਰ, 25 ਸਤੰਬਰ ਨੂੰ ਇੱਕ ਹੋਰ ਆਸਟ੍ਰਾਇਡ ਵੀ ਧਰਤੀ ਦੇ ਨੇੜੇ ਤੋਂ ਲੰਘੇਗਾ। ਇਸ ਦਾ ਨਾਮ 2024 RK7 ਹੈ, ਜਿਸਦਾ ਵਿਆਸ ਲਗਭਗ 100 ਫੁੱਟ ਹੈ। ਇਸ ਦੇ ਧਰਤੀ ਨਾਲ ਟਕਰਾਉਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਧਰਤੀ ਦੇ ਨੇੜੇ ਸੁਰੱਖਿਅਤ ਲੰਘ ਜਾਵੇਗਾ। ਇਹ 2024 RO11 ਤੋਂ ਛੋਟਾ ਹੈ।

ਦੂਰਬੀਨ ਤੋਂ ਬਿਨਾਂ ਵੀ ਦਿਖ ਜਾਂਦੇ ਉਲਕਾਪਿੰਡ
ਪਿਛਲੇ ਕੁਝ ਦਿਨਾਂ ਤੋਂ ਇੱਕ ਜਾਂ ਦੂਸਰਾ ਗ੍ਰਹਿ ਲਗਾਤਾਰ ਧਰਤੀ ਵੱਲ ਆ ਰਿਹਾ ਹੈ। ਜਿਸ ਤੋਂ ਬਾਅਦ ਵਿਗਿਆਨੀਆਂ ਨੇ ਅਲਰਟ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਐਸਟਰਾਇਡ ਖਣਿਜ ਅਤੇ ਧਾਤਾਂ ਦਾ ਮਿਸ਼ਰਣ ਹਨ। ਉਹ ਦਿੱਖ ਵਿੱਚ ਚੱਟਾਨਾਂ ਵਰਗੇ ਹਨ। ਗ੍ਰਹਿਆਂ ਦੇ ਆਲੇ-ਦੁਆਲੇ ਘੁੰਮਦੇ ਹੋਏ ਐਸਟ੍ਰਾਇਡ ਧਰਤੀ ਦੇ ਨੇੜੇ ਤੋਂ ਲੰਘਦੇ ਹਨ ਅਤੇ ਕੁਝ ਘੁੰਮਦੇ ਹੋਏ ਵਾਯੂਮੰਡਲ ਵਿਚ ਵੀ ਦਾਖਲ ਹੁੰਦੇ ਹਨ। ਉਦੋਂ ਉਨ੍ਹਾਂ ਨੂੰ ਉਲਕਾਪਿੰਡ ਦੇ ਤੌਰ ਤੇ ਜਾਣਿਆ ਜਾਂਦਾ ਹੈ। ਲੋਕ ਇਨ੍ਹਾਂ ਨੂੰ ਨੰਗੀਆਂ ਅੱਖਾਂ (ਬਿਨਾਂ ਦੂਰਬੀਨ) ਨਾਲ ਵੀ ਦੇਖ ਸਕਦੇ ਹਨ। ਇਹ ਉਲਕਾਪਿੰਡ ਅਸਮਾਨ ਵਿਚ ਚਮਕਦਾਰ ਰੌਸ਼ਨੀ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਐਸਟੇਰੋਇਡ ਸੂਰਜੀ ਸਿਸਟਮ ਦੇ ਅਵਸ਼ੇਸ਼ ਹਨ, ਜੋ ਕਿ 4.6 ਬਿਲੀਅਨ ਸਾਲ ਪਹਿਲਾਂ ਬਣਿਆ ਸੀ। ਜਦੋਂ ਗ੍ਰਹਿ ਆਪਣੇ ਆਕਾਰ ਵਿਚ ਆ ਰਹੇ ਸਨ ਤਾਂ ਮਿੱਟੀ ਤੇ ਗੈਸ ਦੇ ਕਣ ਇਕ ਦੂਜੇ ਨਾਲ ਟਕਰਾ ਗਏ ਅਤੇ ਛੋਟੇ ਟੁਕੜਿਆਂ ਵਿਚ ਬਦਲ ਗਏ। ਬਾਅਦ ਵਿਚ ਇਨ੍ਹਾਂ ਨੂੰ ਐਸਟ੍ਰਾਇਡ ਕਿਹਾ ਜਾਣ ਲੱਗਾ।


Baljit Singh

Content Editor

Related News