ਡੇਟਿੰਗ ਐਪਸ ਨਾਲ ਨਾਬਾਲਗਾਂ ''ਚ ਡਿਪਰੈਸ਼ਨ ਦਾ ਖ਼ਤਰਾ ਵਧ, ਨਵੇਂ ਅਧਿਐਨ ''ਚ ਹੋਇਆ ਖ਼ੁਲਾਸਾ
Tuesday, Jul 29, 2025 - 10:19 AM (IST)
ਇੰਟਰਨੈਸ਼ਨਲ ਡੈਸਕ : ਡੇਟਿੰਗ ਐਪਸ ਦੀ ਵਰਤੋਂ ਅਮਰੀਕਾ 'ਚ ਨਾਬਾਲਗਾਂ 'ਚ ਤੇਜ਼ੀ ਨਾਲ ਵਧ ਰਹੀ ਹੈ। ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਪਿਛਲੇ ਛੇ ਮਹੀਨਿਆਂ ਚ 23.5% ਨਾਬਾਲਗਾਂ ਨੇ ਡੇਟਿੰਗ ਐਪਸ ਵਰਤੀ। ਇਹ ਅੰਕੜਾ ਪਹਿਲਾਂ ਦੇ ਅਨੁਮਾਨਾਂ ਨਾਲੋਂ ਕਾਫੀ ਵੱਧ ਹੈ। ਅਮਰੀਕਾ ਦੀ ਨੌਰਥਵੈਸਟਰਨ ਯੂਨੀਵਰਸਿਟੀ ਦੀ ਪ੍ਰੋ. ਲਿਲੀਅਨ ਲੀ ਦੇ ਅਨੁਸਾਰ ਜੋ ਨਾਬਾਲਗ ਕਦੇ-ਕਦੇ ਡੇਟਿੰਗ ਐਪ ਵਰਤਦੇ ਹਨ, ਉਨ੍ਹਾਂ ਵਿਚ ਮਾਨਸਿਕ ਸਮੱਸਿਆਵਾਂ ਘੱਟ ਹੁੰਦੀਆਂ ਹਨ ਪਰ ਜੋ ਨਿਯਮਤ ਤੌਰ 'ਤੇ ਇਹ ਐਪ ਵਰਤਦੇ ਹਨ ਉਨ੍ਹਾਂ 'ਚ ਡਿਪਰੈਸ਼ਨ ਅਤੇ ਰਿਸਕੀ ਵਿਵਹਾਰ ਦੇ ਲੱਛਣ ਵੱਧ ਪਾਏ ਗਏ ਹਨ।
ਇਹ ਵੀ ਪੜ੍ਹੋ...ਦਿੱਲੀ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ, ਕਈ ਇਲਾਕਿਆਂ 'ਚ ਭਰਿਆ
ਇਹ ਅਧਿਐਨ 149 ਨਾਬਾਲਗਾਂ 'ਤੇ ਕੀਤਾ ਗਿਆ, ਜਿਨ੍ਹਾਂ ਵਿੱਚੋਂ 35 ਨੇ ਐਕਟਿਵ ਤੌਰ 'ਤੇ ਡੇਟਿੰਗ ਐਪ ਵਰਤੀਆਂ। ਇਹ ਅਧਿਐਨ ਕੀਬੋਰਡ ਐਕਟੀਵਿਟੀ ਦੇ ਆਧਾਰ 'ਤੇ ਕੀਤਾ ਗਿਆ, ਜਿਸ ਨਾਲ ਯੂਜ਼ਰ ਦੀ ਹਰੇਕ ਹਰਕਤ 'ਤੇ ਨਜ਼ਰ ਰੱਖੀ ਗਈ। ਹਾਲਾਂਕਿ, ਐਪ ਉੱਤੇ ਹੋ ਰਹੀਆਂ ਲਾਇਕ ਜਾਂ ਡਿਸਲਾਇਕ ਐਕਸ਼ਨ ਨੂੰ ਟਰੈਕ ਨਹੀਂ ਕੀਤਾ ਗਿਆ। ਐਕਸਪਰਟਸ ਅਨੁਸਾਰ ਡੇਟਿੰਗ ਐਪਸ ਨਾਲ ਕੁਝ ਮੁੱਖ ਚਿੰਤਾਵਾਂ ਜੁੜੀਆਂ ਹੋਈਆਂ ਹਨ। ਨਾਬਾਲਗਾਂ ਨੂੰ ਨਕਲੀ ਪ੍ਰੋਫ਼ਾਈਲ ਰਾਹੀਂ ਭਰੋਸੇ ਵਿੱਚ ਲੈ ਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੈ ਕੇ ਬਲੈਕਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਸ ਨਾਲ ਗੱਲ ਕਰ ਰਹੇ ਹਨ, ਉਹ ਅਸਲ 'ਚ ਕੌਣ ਹੈ। ਇਸ ਤੋਂ ਇਲਾਵਾ ਇਹ ਐਪਸ ਨਾਬਾਲਗਾਂ ਨੂੰ ਇਹ ਸਿੱਖਾਉਂਦੀਆਂ ਹਨ ਕਿ ਰਿਸ਼ਤੇ ਆਸਾਨੀ ਨਾਲ ਬਣਦੇ ਅਤੇ ਟੁੱਟਦੇ ਹਨ, ਜਦਕਿ ਅਸਲ ਜ਼ਿੰਦਗੀ ਵਿੱਚ ਸੰਬੰਧ ਨਿਭਾਉਣ ਲਈ ਸੰਵਾਦ, ਸਮਝਦਾਰੀ ਅਤੇ ਸਬਰ ਦੀ ਲੋੜ ਹੁੰਦੀ ਹੈ। ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਫ਼ਲਾਈਨ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ, ਤਾਂ ਜੋ ਉਹ ਸਿਹਤਮੰਦ ਰਿਸ਼ਤਿਆਂ ਅਤੇ ਸਮਾਜਿਕ ਜੀਵਨ ਬਾਰੇ ਅਸਲ ਵਿਚ ਸਿੱਖ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
US: ਕਾਰ ''ਚ ਬੈਠੀ ਔਰਤ ਨੂੰ ICE ਏਜੰਟ ਨੇ ਮਾਰੀ ਗੋਲੀ, ਟਰੰਪ ਦੀ ਇਮੀਗ੍ਰੇਸ਼ਨ ਕਾਰਵਾਈ ਖ਼ਿਲਾਫ਼ ਸੜਕਾਂ ''ਤੇ ਉਤਰੇ ਲੋਕ
