ਨਾਸਾ ਦੇ ਸਰਵਰ ’ਤੇ ਹੈਕਰਾਂ ਦਾ ਹਮਲਾ, ਚੋਰੀ ਹੋਈ ਮੰਗਲ ਅਭਿਆਨ ਦੀ ਅਹਿਮ ਜਾਣਕਾਰੀ

06/22/2019 5:32:50 PM

ਗੈਜੇਟ ਡੈਸਕ– ਅਮਰੀਕੀ ਸਪੇਸ ਏਜੰਸੀ ਨਾਸਾ ਹੈਕਿੰਗ ਦਾ ਸ਼ਿਕਾਰ ਹੋ ਗਈ ਹੈ ਅਤੇ ਇਸ ਦੌਰਾਨ ਹੈਕਰਾਂ ਨੇ ਨਾਸਾ ਦੇ ਸਰਵਰ ਨੂੰ ਹੀ ਆਪਣਾ ਸ਼ਿਕਾਰ ਬਣਾ ਦਿੱਤਾ ਹੈ। ਨਾਸਾ ਦੇ ਆਫੀਸ ਆਪ ਇੰਸਪੈਕਟਰ ਜਨਰਲ (OIG) ਦੁਆਰਾ ਇਸੇ ਹਫਤੇ ਛਪੀ ਇਕ ਰਿਪੋਰਟ ਤੋਂ ਖੁਲਾਸਾ ਹੋਇ ਹੋਇਆ ਹੈ ਕਿ ਅਪ੍ਰੈਲ 2018 ’ਚ ਹੈਕਰਸ ਨੇ ਏਜੰਸੀ ’ਚ ਅਣਅਧਿਕਾਰਤ ਰੂਪ ਨਾਲ ਐਂਟਰੀ ਲਈ ਅਤੇ ਮੰਗਲ ਮਿਸ਼ਨ ਨਾਲ ਸੰਬੰਧਤ ਡਾਟਾ ਚੋਰੀ ਕੀਤਾ ਹੈ। zdnet ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਕਰਸ ਨੇ ਇਕ ਛੋਟੀ ਜਿਹੀ ਡਿਵਾਈਸ (Raspberry Pi) ਰਾਹੀਂ ਨਾਸਾ ਦੇ ਜੈੱਟ ਪ੍ਰੋਪਲਸਨ ਪ੍ਰਯੋਗਸ਼ਾਲਾ (JPL) ਦੇ ਆਈ.ਟੀ. ਨੈਟਵਰਕ ’ਚ ਸੰਨ੍ਹ ਲਗਾਈ ਅਤੇ 500MB ਡਾਟਾ ਚੋਰੀ ਕੀਤਾ ਹੈ। 

PunjabKesari

ਇੰਝ ਹੋਇਆ ਅਟੈਕ
OIG ਦੁਆਰਾ ਛਪੀ 49 ਪੰਨਿਆਂ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹੈਕਰਾਂ ਨੇ ਅਟੈਕ ਕਰਨ ਲਈ ਕਿਸੇ ਬਾਹਰੀ ਸਿਸਟਮ ਦੀ ਮਦਦ ਲਈ ਅਤੇ ਇਕ ਸ਼ੇਅਰਡ ਨੈਟਵਰਕ ਗੇਟਵੇਅ ਦਾ ਇਸਤੇਮਾਲ ਕੀਤਾ, ਜਿਸ ਤੋਂ ਬਾਅਦ ਹੈਕਰ ਉਸ ਨੈਟਵਰਕ ਤਕ ਪਹੁੰਚਣ ’ਚ ਕਾਮਯਾਬ ਹੋ ਗਏ, ਜਿਥੇ ਮੰਗਲ ਅਭਿਆਨ ਨਾਲ ਸੰਬੰਧ ਜਾਣਕਾਰੀ ਮੌਜੂਦ ਸਨ। 

ਦੱਸ ਦੇਈਏ ਕਿ ਨਾਸਾ ਦੇ JPL ਵਿਭਾਗ ਦਾ ਮੁੱਖ ਕੰਮ ਸੌਰ ਮੰਡਲ ’ਚ ਗ੍ਰਹਿਆਂ ਦੀ ਪਰਿਕਰਮਾ ਕਰਨ ਵਾਲੇ ਉਪਗ੍ਰਹਿਆਂ ਅਤੇ ਵੱਖ-ਵੱਖ ਸੈਟੇਲਾਈਟ ’ਤੇ ਨਜ਼ਰ ਰੱਖਣਾ ਹੈ।

PunjabKesari

ਨਾਸਾ ਨੂੰ ਸਤਾਅ ਰਿਹਾ ਇਹ ਡਰ 
ਰਿਪੋਰਟ ਦੀ ਜਾਂਚ ਕਰਨ ਵਾਲੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਅਟੈਕ ਤੋਂ ਇਲਾਵਾ ਹੈਕਰਾਂ ਨੇ ਅਪ੍ਰੈਲ 2018 ’ਚ JPL ਦੇ DSN ਆਈ.ਟੀ. ਨੈਟਵਰਕ ਤਕ ਵੀ ਆਪਣੀ ਪਹੁੰਚ ਬਣਾਈ ਅਤੇ ਨੈਟਵਰਕਸ ਨੂੰ ਆਪਸ ’ਚ ਡਿਸਕਨੈਕਟ ਕਰ ਦਿੱਤਾ। ਅਜੇ ਇਹ ਵੀ ਡਰ ਨਾਸਾ ਨੂੰ ਸਤਾਅ ਰਿਹਾ ਹੈ ਕਿ ਕਿਤੇ ਹੈਕਰਾਂ ਨੇ ਮੁੱਖ ਸਰਵਰ ਨੂੰ ਨਾ ਨਿਸ਼ਾਨਾ ਬਣਾਇਆ ਹੋਵੇ। 

PunjabKesari

ਕਿਤੇ ਇਸ ਪਿੱਛੇ ਚੀਨ ਦਾ ਹੱਥ ਤਾਂ ਨਹੀਂ
ਅਮਰੀਕੀ ਨਿਆ ਵਿਭਾਗ ਨੇ 2018 ਦੇ ਦਸੰਬਰ ’ਚ ਦੋ ਚੀਨੀ ਨਾਗਰਿਕਾਂ ’ਤੇ ਕਲਾਊਡ ਪ੍ਰੋਵਾਈਡਰ, ਨਾਸਾ ਅਤੇ ਅਮਰੀਕੀ ਨੇਵੀ ਨੂੰ ਹੈਕ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ। ਵਿਭਾਗ ਨੇ ਕਿਹਾ ਸੀ ਕਿ ਇਹ ਦੋਵੇਂ ਨਾਗਰਿਕ ਚੀਨੀ ਸਰਕਾਰ ਦੇ ਹੈਕਿੰਗ ਯੂਨਿਟ APT10 ’ਚ ਸ਼ਾਮਲ ਹਨ। ਅਜਿਹੇ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹੈਕਿੰਗ ’ਚ ਵੀ APT10 ਟੀਮ ਦਾ ਹੱਥ ਹੋ ਸਕਦਾ ਹੈ।


Related News