ਅਲਰਟ, 24046 Kmph ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹੈ ਜਹਾਜ਼ ਜਿੰਨਾ ਵੱਡਾ ਐਸਟਰਾਇਡ

Tuesday, Oct 06, 2020 - 11:51 AM (IST)

ਅਲਰਟ, 24046 Kmph ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹੈ ਜਹਾਜ਼ ਜਿੰਨਾ ਵੱਡਾ ਐਸਟਰਾਇਡ

ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਹੈ ਕਿ 2020 RK2 ਨਾਮ ਦਾ ਇਕ ਐਸਟਰਾਇਡ ਤੇਜ਼ੀ ਨਾਲ ਧਰਤੀ ਦੀ ਵੱਲ ਵੱਧ ਰਿਹਾ ਹੈ। ਇਹ 7 ਅਕਤੂਬਰ ਨੂੰ ਧਰਤੀ ਦੀ ਕਕਸ਼ਾ ਵਿਚ ਪ੍ਰਵੇਸ਼ ਕਰੇਗਾ, ਹਾਲਾਂਕਿ ਇਸ ਦੇ ਧਰਤੀ ਦੇ ਕੋਲੋਂ ਹੋ ਕੇ ਲੰਘ ਜਾਣ ਦੀ ਸੰਭਾਵਨਾ ਹੈ। ਨਾਸਾ ਨੇ ਕਿਹਾ ਹੈ ਕਿ ਇਸ ਐਸਟਰਾਇਡ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਫਿਰ ਵੀ ਵਿਗਿਆਨੀਆਂ ਨੇ ਇਸ ਦੀ ਚਾਲ 'ਤੇ ਨਜ਼ਰ ਰੱਖੀ ਹੋਈ ਹੈ। ਇਸ ਐਸਟਰਾਇਡ ਨੂੰ ਸਤੰਬਰ ਮਹੀਨੇ ਵਿਚ ਵੀ ਪਹਿਲੀ ਵਾਰ ਵਿਗਿਆਨੀਆਂ ਨੇ ਵੇਖਿਆ ਸੀ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?

ਨਾਸਾ ਮੁਤਾਬਕ ਐਸਟਰਾਇਡ 2020 ਆਰ.ਕੇ.2 ਧਰਤੀ ਵੱਲ 24046 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਰਿਹਾ ਹੈ। ਅਨੁਮਾਨ ਜਤਾਇਆ ਜਾ ਰਿਹਾ ਹੈ ਕਿ ਇਸ ਐਸਟਰਾਇਡ ਦਾ ਵਿਆਸ 36 ਤੋਂ 81 ਮੀਟਰ ਹੈ, ਜਦੋਂਕਿ ਚੌੜਾਈ 118 ਤੋਂ 265 ਫੁੱਟ ਤੱਕ ਹੋ ਸਕਦੀ ਹੈ। ਇਹ ਐਸਟਰਾਇਡ ਬੋਇੰਗ 737 ਯਾਤਰੀ ਜਹਾਜ਼ ਜਿੰਨਾ ਵੱਡਾ ਦੱਸਿਆ ਜਾ ਰਿਹਾ ਹੈ। ਨਾਸਾ ਨੇ ਦੱਸਿਆ ਕਿ ਇਹ ਐਸਟਰਾਇਡ ਧਰਤੀ ਤੋਂ ਵਿਖਾਈ ਨਹੀਂ ਦੇਵੇਗਾ। ਨਾਸਾ ਅਨੁਸਾਰ ਇਹ ਐਸਟਰਾਇਡ ਦੁਪਹਿਰ ਦੇ 1 ਵੱਜ ਕੇ 12 ਮਿੰਟ ਅਤੇ ਬ੍ਰਿਟੇਨ ਦੇ ਸਮੇਂ ਅਨੁਸਾਰ ਸ਼ਾਮ ਦੇ 6 ਵੱਜ ਕੇ 12 ਮਿੰਟ 'ਤੇ ਧਰਤੀ ਦੇ ਬੇਹੱਦ ਨੇੜਿਓਂ ਲੰਘੇਗਾ। ਨਾਸਾ ਦਾ ਅਨੁਮਾਨ ਹੈ ਕਿ ਇਹ ਐਸਟਰਾਇਡ ਧਰਤੀ ਤੋਂ 2,378,482 ਮੀਲ ਦੀ ਦੂਰੀ ਤੋਂ ਨਿਕਲ ਜਾਵੇਗਾ।

ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕਾਰ ਹਾਦਸੇ 'ਚ ਜ਼ਖ਼ਮੀ ਹੋਏ ਸਟਾਰ ਕ੍ਰਿਕਟਰ ਦੀ ਮੌਤ


author

cherry

Content Editor

Related News