ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ
Thursday, Feb 13, 2020 - 07:06 PM (IST)

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਮੂਲ ਦੇ ਰਾਜਨੇਤਾ ਰਿਸ਼ੀ ਸੁਨਕ ਨੂੰ ਵੀਰਵਾਰ ਨੂੰ ਨਵਾਂ ਵਿੱਤ ਮੰਤਰੀ ਬਣਾਇਆ। ਸੁਨਕ ਇੰਫੋਸਿਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ। ਉਹ ਜਾਨਸਨ ਮੰਤਰੀਮੰਡਲ 'ਚ ਭਾਰਤੀ ਮੂਲ ਦੇ ਦੂਜੇ ਵੱਡੇ ਮੰਤਰੀ ਹਨ। ਭਾਰਤੀ ਮੂਲ ਦੀ ਹੀ ਪ੍ਰੀਤੀ ਪਟੇਲ ਇਸ ਸਮੇਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਹਨ।
ਇਸ ਤੋਂ ਪਹਿਲਾਂ ਪਾਕਿਸਤਾਨੀ ਮੂਲ ੇ ਸਾਜਿਦਾ ਜ਼ਾਵਿਦ ਕੋਲ ਵਿੱਤ ਮੰਤਰਾਲਾ ਦਾ ਕਾਰਜ ਸੀ। ਉਨ੍ਹਾਂ ਨੇ ਹਾਲ ਹੀ 'ਚ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦੇਣ ਦਾ ਐਲਾਨ ਕੀਤਾ ਸੀ। ਦਸੰਬਰ 'ਚ ਹੋਈਆਂ ਆਮ ਚੋਣਾਂ 'ਚ ਜਾਨਸਨ ਦੀ ਅਗਵਾਈ 'ਚ ਕੰਜ਼ਰਵੇਟਿਵ ਪਾਰਟੀ ਵੱਡੀ ਕਾਮਯਾਬੀ ਨਾਲ ਮੁੜ ਸੱਤਾ 'ਚ ਆਈ ਹੈ ਤੇ ਪ੍ਰਧਾਨ ਮੰਤਰੀ ਨੇ ਇਸ ਬਾਰ ਆਪਣੇ ਵਫਦ 'ਚ ਵੱਡਾ ਫੇਰਬਦਲ ਕੀਤਾ ਹੈ।