LOC ''ਤੇ ਜੰਗ ਬੰਦੀ ਨਾਲ ਜੁੜਿਆ ਨਰਵਣੇ ਦਾ ਦਾਅਵਾ ਸਹੀ ਨਹੀਂ : ਪਾਕਿ ਫੌਜ

Friday, Feb 04, 2022 - 07:41 PM (IST)

LOC ''ਤੇ ਜੰਗ ਬੰਦੀ ਨਾਲ ਜੁੜਿਆ ਨਰਵਣੇ ਦਾ ਦਾਅਵਾ ਸਹੀ ਨਹੀਂ : ਪਾਕਿ ਫੌਜ

ਇਸਲਾਮਾਬਾਦ-ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨਾਲ 2021 'ਚ ਹੋਈ ਜੰਗ ਬੰਦੀ ਸਮਝੌਤੇ ਨੂੰ ਇਕ ਹੀ ਤਾਕਤ ਜਾਂ ਦੂਜੇ ਦੀ ਕਮਜ਼ੋਰ ਦੇ ਰੂਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਉਸ ਨੇ ਭਾਰਤੀ ਫੌਜ ਮੁਖੀ ਦੇ ਇਸ ਦਾਅਵੇ ਨੂੰ 'ਗੁੰਮਰਾਹਕੁੰਨ' ਦੱਸਿਆ ਕਿ ਜੰਗ ਬੰਦੀ ਇਸ ਲਈ ਜਾਰੀ ਹੈ ਕਿਉਂਕਿ ਭਾਰਤ ਨੇ ਬੇਹਦ ਮਜ਼ਬੂਤ ਸਥਿਤੀ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਬਾਗੀਆਂ ਨਾਲ ਨਜਿੱਠਣ ਦੀ ਕਵਾਇਦ ਕੀਤੀ ਸ਼ੁਰੂ

ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਸਰਹੱਦ 'ਤੇ ਤਣਾਅ ਘੱਟਣ ਦੇ ਮਕਸੱਦ ਤੋਂ ਬੀਤੇ ਸਾਲ 25 ਫ਼ਰਵਰੀ ਨੂੰ ਐਲਾਨ ਕੀਤਾ ਸੀ ਕਿ ਉਹ 2003 ਦੀ ਜੰਗ ਬੰਦੀ ਸਮਝੌਤੇ 'ਤੇ ਵਚਨਬੱਧਤਾ ਜਤਾਉਂਦੇ ਹੋਏ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਗੋਲੀਬਾਰੀ ਬੰਦ ਕਰ ਦੇਵੇਗੀ। ਪਾਕਿ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖ਼ਾਰ ਦੀ ਇਹ ਟਿੱਪਣੀ ਭਾਰਤੀ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਦੇ ਨਵੀਂ ਦਿੱਲੀ 'ਚ ਇਕ ਸੈਮੀਨਾਰ ਦੌਰਾਨ ਦਿੱਤੇ ਗਏ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਨਾਲ ਕੰਟਰੋਲ ਰੇਖਾ 'ਤੇ ਜੰਗ ਬੰਦੀ ਨੂੰ ਲੈ ਕੇ ਕਿਹਾ ਸੀ ਕਿ ਇਹ ਜਾਰੀ ਹੈ ਕਿਉਂਕਿ ਅਸੀਂ (ਭਾਰਤ ਨੇ ) ਮਜ਼ਬੂਤ ਸਥਿਤੀ ਨਾਲ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ਨੇ ਕੋਵਿਡ ਦੇ ਇਲਾਜ ਲਈ ਫਾਈਜ਼ਰ ਦੀ ਪੈਕਸਲੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ

ਇਫਤਿਖ਼ਾਰ ਨੇ ਟਵਿੱਟਰ 'ਤੇ ਲਿਖਿਆ ਕਿ ਭਾਰਤੀ ਫੌਜ ਮੁਖੀ ਦਾ ਇਹ ਦਾਅਵਾ ਗੁੰਮਰਾਹਕੁੰਨ ਹੈ ਕਿ ਐੱਲ.ਓ.ਸੀ. 'ਤੇ ਜੰਗ ਬੰਦੀ ਇਸ ਲਈ ਜਾਰੀ ਹੈ ਕਿਉਂਕਿ ਉਨ੍ਹਾਂ ਨੇ ਬੇਹਦ ਮਜ਼ਬੂਤ ਸਥਿਤੀ ਨਾਲ ਗੱਲਬਾਤ ਕੀਤੀ। ਐੱਲ.ਓ.ਸੀ. ਦੇ ਦੋਵਾਂ ਪਾਸੇ ਰਹਿਣ ਵਾਲੇ ਕਸ਼ਮੀਰੀਆਂ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਦੀਆਂ ਚਿੰਤਾਵਾਂ ਦੇ ਕਾਰਨ ਹੀ ਜੰਗ ਬੰਦੀ 'ਤੇ ਸਹਿਮਤੀ ਬਣੀ ਸੀ। ਕਿਸੇ ਵੀ ਪੱਖ ਨੂੰ ਇਸ ਨੂੰ ਆਪਣੀ ਤਾਕਤ ਅਤੇ ਦੂਜੇ ਦੀ ਕਮਜ਼ੋਰ ਦੇ ਰੂਪ 'ਚ ਨਹੀਂ ਦੇਖਣਾ ਚਾਹੀਦਾ।

ਇਹ ਵੀ ਪੜ੍ਹੋ : ਬੈਠਕ ਲਈ ਮਿਆਂਮਾਰ ਦੇ ਵਿਦੇਸ਼ ਮੰਤਰੀ ਨੂੰ ਸੱਦਾ ਨਹੀਂ ਦੇਵੇਗਾ ਆਸੀਆਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News