ਨਨਕਾਣਾ ਸਾਹਿਬ ''ਚ ਸਿੱਖ ਆਬਾਦੀ ਵਾਲੇ ਦੋ ਚੋਣ ਹਲਕਿਆਂ ਦੀ ਵੰਡ ਕੋਰਟ ਨੇ ਕੀਤੀ ਰੱਦ
Saturday, Dec 16, 2023 - 03:55 PM (IST)
ਲਾਹੌਰ- ਪਾਕਿਸਤਾਨ 'ਚ ਲਾਹੌਰ ਹਾਈ ਕੋਰਟ ਨੇ ਨਨਕਾਣਾ ਸਾਹਿਬ 'ਚ ਦੇਸ਼ ਦੇ ਪੰਜਾਬ ਸੂਬੇ 'ਚ ਨੈਸ਼ਨਲ ਅਸੈਂਬਲੀ ਦੇ ਸਿੱਖ ਆਬਾਦੀ ਵਾਲੇ ਦੋ ਚੋਣ ਹਲਕਿਆਂ ਦੀ ਵੰਡ ਰੱਦ ਕਰ ਦਿੱਤੀ ਹੈ। ਸਿੱਖ ਆਗੂ ਸ. ਮਸਤਾਨ ਸਿੰਘ ਨੇ ਚੁਣੌਤੀ ਦਿੱਤੀ ਸੀ ਕਿ ਚੋਟੀ ਦੀ ਚੋਣ ਅਥਾਰਟੀ ਦੇ ਚੋਣ ਹਲਕਿਆਂ 111 ਅਤੇ 112 ਦੇ ਨਵੇਂ ਪਰਸੀਮਨ ਨੇ ਨਨਕਾਣਾ ਸਾਹਿਬ 'ਚ ਸਿੱਖ ਆਬਾਦੀ ਨੂੰ ਵੰਡ ਦਿੱਤਾ
ਰਿਟਕਰਤਾ ਨੇ ਅਦਾਲਤ ਨੂੰ ਨਨਕਾਣਾ ਸਾਹਿਬ ਵਿਚ ਸਿੱਖ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਪਰਸੀਮਨ ਹੁਕਮਾਂ ਨੂੰ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਲੰਮੇ ਸਮੇਂ ਤੋਂ ਸਿੱਖ ਭਾਈਚਾਰੇ ਦੀ ਆਬਾਦੀ ਇਕ ਹਲਕੇ ਵਿਚ ਸੀ ਪਰ ਚੋਣ ਕਮਿਸ਼ਨ ਨੇ ਜ਼ਮੀਨੀ ਹਕੀਕਤ 'ਤੇ ਵਿਚਾਰ ਕੀਤੇ ਬਿਨਾਂ ਹੀ ਦੋਵਾਂ ਹਲਕਿਆਂ ਦਾ ਪਰਸੀਮਨ ਕਰ ਦਿੱਤਾ ਸੀ। ਜਸਟਿਸ ਅਲੀ ਬਕਰ ਨਜ਼ੀਫੀ ਨੇ ਨਨਕਾਣਾ ਸਾਹਿਬ ਦੇ ਨਵੀਂ ਹੱਦਬੰਦੀ ਦੇ ਨਿਰਦੇਸ਼ ਵੀ ਦਿੱਤੇ ਹਨ।