ਨਮਸਤੇ ਟਰੰਪ : ਭਾਰਤ ''ਚ ਸੋਸ਼ਲ ਮੀਡੀਆ ''ਤੇ ਟ੍ਰੈਂਡ ਕਰ ਰਿਹੈ #GoBackTrump

Tuesday, Feb 25, 2020 - 01:37 AM (IST)

ਨਮਸਤੇ ਟਰੰਪ : ਭਾਰਤ ''ਚ ਸੋਸ਼ਲ ਮੀਡੀਆ ''ਤੇ ਟ੍ਰੈਂਡ ਕਰ ਰਿਹੈ #GoBackTrump

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਤਨੀ ਮੇਲਾਨੀਆ ਅਤੇ ਧੀ ਇਵਾਂਕਾ ਨਾਲ ਪਹਿਲੇ ਅਧਿਕਾਰਤ ਦੌਰੇ 'ਤੇ ਭਾਰਤ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦੇ ਹੋਏ ਅਹਿਮਦਾਬਾਦ ਏਅਰਪੋਰਟ 'ਤੇ ਉਨ੍ਹਾਂ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਮੋਟੇਰਾ ਸਟੇਡੀਅਮ ਵਿਚ ਨਮਸਤੇ ਟਰੰਪ ਪ੍ਰੋਗਰਾਮ ਵਿਚ ਹਿੱਸਾ ਲਿਆ। ਟਰੰਪ ਦੇ ਪ੍ਰੋਗਰਾਮ ਦੇ ਮੁਕਾਬਲੇ ਅਮਰੀਕਾ ਦੇ ਹਿਊਸਟਨ ਵਿਚ ਹੋਏ ਹਾਉਡੀ ਮੋਦੀ ਤੋਂ ਕੀਤੀ ਜਾ ਰਹੀ ਹੈ, ਪਰ ਸੋਸ਼ਲ ਮੀਡੀਆ ਯੂਜ਼ਰਸ ਸਵੇਰ ਤੋਂ ਹੀ ਟਰੰਪ ਨੂੰ ਘੇਰਣ ਵਿਚ ਲੱਗੇ ਹਨ। ਭਾਰਤ ਵਿਚ ਸਵੇਰ ਤੋਂ ਹੀ ਟਵਿੱਟਰ #GoBackTrump ਟ੍ਰੇਂਡ ਕਰ ਰਿਹਾ ਹੈ, ਜਦੋਂ ਕਿ ਕੁਝ ਅਮਰੀਕਨ ਵੀ ਟਰੰਪ ਨੂੰ ਨਸੀਹਤ ਦੇ ਰਹੇ ਹਨ ਕਿ ਹੁਣ ਤੁਸੀਂ ਮੇਲਾਨੀਆ ਸਣੇ ਭਾਰਤ ਵਿਚ ਹੀ ਰਹਿਣਾ ਅਤੇ ਪਰਤ ਕੇ ਨਾ ਆਉਣਾ।

ਦੁਪਹਿਰ ਤੱਕ #GoBackTrump ਹੈਸ਼ਟੈਗ ਦੇ ਨਾਲ 1 ਲੱਖ ਤੋਂ ਜ਼ਿਆਦਾ ਵਾਰ ਟਵੀਟਸ #NamasteyTrump 'ਤੇ 65.9 ਹਜ਼ਾਰ #TrumpInIndia ਹੈਸ਼ਟੈਗ 'ਤੇ 1 ਲੱਖ 32 ਹਜ਼ਾਰ ਤੋਂ ਜ਼ਿਆਦਾ ਟਵੀਟ ਕੀਤੇ ਜਾ ਚੁੱਕੇ ਹਨ। ਉਥੇ ਹੀ, #IndiaWelcomesTrump ਦੇ ਨਾਲ 40 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਕੀਤੇ ਜਾ ਚੁੱਕੇ ਹਨ। ਮੋਟੇਰਾ ਸਟੇਡੀਅਮ ਵਿਚ ਟਰੰਪ ਦੇ ਭਾਸ਼ਣ ਵਿਚ ਇਸਲਾਮਿਕ ਅੱਤਵਾਦ ਦੇ ਖਤਰੇ 'ਤੇ ਟਿੱਪਣੀ ਤੋਂ ਬਾਅਦ ਇਕ ਨਵਾਂ ਹੈਸ਼ਟੈਗ #Radical Islamic ਵੀ ਟ੍ਰੈਂਡ ਵਿਚ ਆ ਗਿਆ ਹੈ ਅਤੇ ਇਸ 'ਤੇ 21 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਕੀਤੇ ਜਾ ਚੁੱਕੇ ਹਨ।

ਯੂਜ਼ਰਸ ਅਹਿਮਦਾਬਾਦ ਵਿਚ ਝੁੱਗੀਆਂ ਨੂੰ ਲੁਕਾਉਣ ਲਈ ਬਣਾਈ ਗਈ ਕੰਧ ਨੂੰ ਲੈ ਕੇ ਗੁੱਸਾ ਜ਼ਾਹਿਰ ਕਰ ਰਹੇ ਹਨ। ਉਹ ਮੋਦੀ 'ਤੇ ਤੰਜ ਕੱਸਦੇ ਹੋਏ ਇਸ ਨੂੰ ਗੁਜਰਾਤ ਦਾ ਵਿਕਾਸ ਮਾਡਲ ਦੱਸ ਰਹੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਟਰੰਪ ਨੇ ਅਮਰੀਕਾ ਵਿਚ ਆਪਣੀ ਰਾਜਨੀਤੀ ਚਮਕਾਉਣ ਲਈ ਭਾਰਤ ਤੋਂ ਕਰੋੜਾਂ ਖਰਚ ਕਰਵਾ ਲਏ ਹਨ।

 


author

Sunny Mehra

Content Editor

Related News