ਪਾਰਮਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
Monday, Nov 04, 2024 - 04:19 PM (IST)
ਪਾਰਮਾ (ਕੈਂਥ)- ਉੱਤਰੀ ਇਟਲੀ ਦੇ ਸੂਬਾ ਇਮੀਲੀਆ ਰੋਮਾਨਾ ਦੇ ਸ਼ਹਿਰ ਪਾਰਮਾ ਵਿਖੇ ਗੁਰਦੁਆਰਾ ਸਿੰਘ ਸਭਾ ਵੱਲੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰ ਅਰਦਾਸ ਉਪਰੰਤ ਮਿੱਥੇ ਹੋਏ ਸਮੇਂ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ 5 ਨਿਸ਼ਾਨਚੀ ਸਿੰਘਾਂ ਅਤੇ 5 ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੁਸ਼ੋਭਿਤ ਪਾਲਕੀ ਦੀ ਅਗਵਾਈ ਵਿੱਚ ਹੋਈ। ਗੁਰਬਾਣੀ ਦੀਆਂ ਸਕਾਰਾਤਮਕ ਤਰੰਗਾਂ ਨਾਲ ਸਾਰਾ ਸ਼ਹਿਰ ਹੀ ਝੂਮ ਉੱਠਿਆ।
ਇਹ ਵੀ ਪੜ੍ਹੋ: ਨਿਊਜਰਸੀ 'ਚ ਅਕਸ਼ਰਧਾਮ ਮੰਦਰ ਭਾਰਤੀ-ਅਮਰੀਕੀਆਂ ਦੇ ਵਧਦੇ ਪ੍ਰਭਾਵ ਦਾ ਪ੍ਰਤੀਕ
ਨਗਰ ਕੀਰਤਨ ਸ਼ਹਿਰ ਵਿੱਚ ਦੀ ਪਰਿਕਰਮਾ ਕਰਦਾ ਹੋਇਆ ਅਤੇ ਗੁਰੂ ਜਸ ਕਰਦਾ ਹੋਇਆ ਲਗਭਗ 4 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਮੌਕੇ ਵੱਖ-ਵੱਖ ਰਾਗੀ,ਢਾਡੀ ਕੀਰਤਨੀ ਅਤੇ ਭਾਈ ਝਿਰਮਲ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਗਤਕੇ ਵਾਲੇ ਸਿੰਘਾਂ ਦੇ ਜਥੇ ਵੱਲੋਂ ਗਤਕੇ ਦੇ ਅਦਭੁਤ ਜੌਹਰ ਦਿਖਾਏ ਗਏ। ਇਸ ਦੌਰਾਨ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ।
ਇਹ ਵੀ ਪੜ੍ਹੋ: US Election: ਹੈਰਿਸ ਜੇਕਰ ਚੁਣੀ ਗਈ ਤਾਂ ਪ੍ਰਵਾਸੀਆਂ ਤੇ ਅਪਰਾਧੀਆਂ ਲਈ ਖੋਲ ਦੇਵੇਗੀ ਸਰਹੱਦ: ਟਰੰਪ
ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਾਲੀਅਨ ਲੋਕਾਂ ਨੂੰ ਸਿੱਖ ਇਤਿਹਾਸ ਦੀਆਂ ਕਿਤਾਬਾਂ ਇਟਾਲੀਅਨ ਵਿੱਚ ਛਪਾ ਕੇ ਫਰੀ ਵੰਡੀਆਂ ਗਈਆਂ। ਸਮਾਪਤੀ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਭ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਦਾ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਅਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8