ਇਟਲੀ ਦੇ ਇਨ੍ਹਾਂ 5 ਸ਼ਹਿਰਾਂ ''ਚ 13 ਅਪ੍ਰੈਲ ਨੂੰ ਸਜਾਇਆ ਜਾ ਰਿਹੈ ਵਿਸ਼ਾਲ ਨਗਰ ਕੀਰਤਨ

04/12/2024 2:35:07 PM

ਰੋਮ (ਦਲਵੀਰ ਕੈਂਥ)- ਖਾਲਸਾ ਪੰਥ ਦਾ 325ਵਾਂ ਸਾਜਨਾ ਦਿਵਸ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਮਨਾ ਰਹੀਆਂ ਹਨ ਤੇ ਇਸ ਮਹਾਨ ਦਿਵਸ ਨੂੰ ਸਮਰਪਿਤ ਇਟਲੀ ਦੀ ਧਰਤੀ 'ਤੇ 13 ਅਪ੍ਰੈਲ ਦਿਨ ਸ਼ਨੀਵਾਰ ਨੂੰ 5 ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦਿੱਤਾ ਸੀ ਦੇਸ਼ ਨਿਕਾਲਾ, ਹੁਣ ਕੈਨੇਡਾ ਦੇ ਭਾਰਤੀ ਸਟਾਫ਼ ਦੀ ਕੀਤੀ ਛਾਂਟੀ

ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ(ਰਿਜੋਇਮੀਆ), ਗੁਰਦੁਆਰਾ ਸ਼੍ਰੀ  ਗੁਰੂ ਕਲਗੀਧਰ ਸਾਹਿਬ ਸੰਨਜੋਵਾਨੀ ਕਰੋਚੇ(ਕਰੇਮੋਨਾ), ਗੁਰਦੁਆਰਾ ਸਾਹਿਬ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ, ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ(ਵਿਚੈਂਸਾ) ਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਫਿਊਰੇਨਸੋਲਾ (ਪਿਚੈਂਸਾ) ਵਿਖੇ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾ ਰਹੀਆਂ ਹਨ। ਇਸ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਤੇ ਕੀਰਤਨੀਏ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਉਣਗੇ, ਜਿਹਨਾਂ ਵਿੱਚ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ, ਗਿਆਨੀ ਰਾਵਲ ਸਿੰਘ ਬੂਲੋਵਾਲ ਤੇ ਇੰਡਲੈਂਡ ਦੀ ਧਰਤੀ ਤੋਂ ਭਾਈ ਕੁਲਵੰਤ ਸਿੰਘ ਦਾ ਜੱਥਾ ਵੱਖ-ਵੱਖ ਨਗਰ ਕੀਰਤਨਾਂ ਵਿੱਚ ਸੰਗਤਾਂ ਨੂੰ ਇਲਾਹੀ ਬਾਣੀ ਦਾ ਗੁਣਗਾਣ ਕਰਵਾਉਣਗੇ।

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News