ਉੱਤਰ ਕੋਰੀਆ 'ਚ ਫੈਲਿਆ 'ਰਹੱਸਮਈ ਬੁਖ਼ਾਰ', 6 ਲੋਕਾਂ ਦੀ ਮੌਤ, ਕਰੀਬ 2 ਲੱਖ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ

Friday, May 13, 2022 - 10:38 AM (IST)

ਸਿਓਲ (ਏਜੰਸੀ)- ਉੱਤਰ ਕੋਰੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੁਖ਼ਾਰ ਨਾਲ ਪੀੜਤ 6 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੇ ਕੋਰੋਨਾ ਵਾਇਰਸ ਦੇ 'ਓਮੀਕਰੋਨ' ਵੇਰੀਐਂਟ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਦੇਸ਼ ਵਿਚ ਹਾਲ ਹੀ ਵਿਚ 3.5 ਲੱਖ ਲੋਕ ਬੁਖ਼ਾਰ ਨਾਲ ਪੀੜਤ ਪਾਏ ਗਏ ਹਨ। ਉੱਤਰ ਕੋਰੀਆ ਨੇ ਦੇਸ਼ ਵਿਚ ਕੋਵਿਡ-19 ਗਲੋਬਲ ਮਹਾਮਾਰੀ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕਰਨ ਦੇ ਇਕ ਦਿਨ ਬਾਅਦ ਇਹ ਜਾਣਕਾਰੀ ਦਿੱਤੀ ਹੈ। ਕਮਜ਼ੋਰ ਸਿਹਤ ਪ੍ਰਣਾਲੀ ਵਾਲੇ ਦੇਸ਼ ਵਿਚ ਸੰਕ੍ਰਮਣ ਦੇ ਪ੍ਰਕੋਪ ਦੇ ਸਹੀ ਅੰਕੜਿਆਂ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ: ਪਿਉਰਟੋ ਰੀਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ, 31 ਨੂੰ ਬਚਾਇਆ ਗਿਆ

ਉੱਤਰ ਕੋਰੀਆ ਵਿਚ ਜ਼ਿਆਦਾਤਰ ਆਬਾਦੀ ਨੂੰ ਕੋਵਿਡ-19 ਰੋਕੂ ਟੀਕੇ ਨਹੀਂ ਲੱਗੇ ਹਨ ਅਤੇ ਕੁਪੋਸ਼ਣ ਦੀ ਸਮੱਸਿਆ ਵੀ ਆਪਣੇ ਸਿਖ਼ਰ 'ਤੇ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉੱਤਰ ਕੋਰੀਆ ਵਿਚ ਕੋਵਿਡ-19 ਸਬੰਧੀ ਜਾਂਚ ਕਰਨ ਦੀ ਉਚਿਤ ਵਿਵਸਥਾ ਨਹੀਂ ਹੈ ਅਤੇ ਉਸ ਕੋਲ ਹੋਰ ਮੈਡੀਕਲ ਉਪਕਰਨਾਂ ਦੀ ਵੀ ਕਮੀ ਹੈ। ਉੱਤਰ ਕੋਰੀਆ ਦੀ ਅਧਿਕਾਰਤ 'ਕੋਰੀਅਨ ਸੈਂਟਰਲ ਏਜੰਸੀ' (ਕੇ.ਸੀ.ਐੱਨ.ਏ) ਮੁਤਾਬਕ ਅਪ੍ਰੈਲ ਦੇ ਅੰਤ ਤੋਂ ਕਰੀਬ 3.5 ਲੱਖ ਲੋਕ ਬੁਖ਼ਾਰ ਨਾਲ ਪੀੜਤ ਹੋਏ, ਜਿਨ੍ਹਾਂ ਵਿਚੋਂ 1,62,200 ਲੋਕ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਔਰਤਾਂ ਨੂੰ ਹਰ ਮਹੀਨੇ ਮਿਲੇਗੀ 'ਮਾਹਵਾਰੀ ਛੁੱਟੀ', ਇਹ ਦੇਸ਼ ਬਣਾਉਣ ਜਾ ਰਿਹੈ ਕਾਨੂੰਨ

ਸਿਰਫ਼ ਵੀਰਵਾਰ ਨੂੰ ਹੀ 18,000 ਲੋਕ ਬੁਖ਼ਾਰ ਤੋਂ ਪੀੜਤ ਪਾਏ ਗਏ ਸਨ। ਇਸ ਦੇ ਨਾਲ ਹੀ 1,87,800 ਲੋਕਾਂ ਨੂੰ ਇਲਾਜ ਲਈ ਆਈਸੋਲੇਟ ਕੀਤਾ ਗਿਆ ਹੈ। ਕੇ.ਸੀ.ਐੱਨ.ਏ. ਨੇ ਦੱਸਿਆ ਕਿ ਮਰਨ ਵਾਲੇ 6 ਲੋਕਾਂ ਵਿੱਚੋਂ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਦੇ ‘ਓਮੀਕਰੋਨ’ ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਉੱਤਰੀ ਕੋਰੀਆ ਨੇ ਕੋਵਿਡ -19 ਗਲੋਬਲ ਮਹਾਂਮਾਰੀ ਦੇ ਫੈਲਣ ਦੇ 2 ਸਾਲਾਂ ਤੋਂ ਵੱਧ ਸਮੇਂ ਬਾਅਦ ਵੀਰਵਾਰ ਨੂੰ ਸੰਕਰਮਣ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਸੀ ਅਤੇ ਉਸਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਅਮਰੀਕਾ ’ਚ ਡਰੱਗਜ਼ ਦੀ ਓਵਰਡੋਜ਼ ਨਾਲ 2021’ਚ ਹੋਈਆਂ 1,07,000 ਰਿਕਾਰਡ ਮੌਤਾਂ


cherry

Content Editor

Related News