ਚੀਨ ਦੀ ਵਿਸ਼ਾਲ ਦੂਰਬੀਨ ਨੂੰ ਪੁਲਾੜ ਤੋਂ ਮਿਲੇ ਰਹੱਸਮਈ ਸੰਕੇਤ : ਰਿਪੋਰਟ

Monday, Sep 09, 2019 - 09:08 PM (IST)

ਚੀਨ ਦੀ ਵਿਸ਼ਾਲ ਦੂਰਬੀਨ ਨੂੰ ਪੁਲਾੜ ਤੋਂ ਮਿਲੇ ਰਹੱਸਮਈ ਸੰਕੇਤ : ਰਿਪੋਰਟ

ਬੀਜ਼ਿੰਗ - ਚੀਨ ਦੇ ਖਗੋਲ ਵਿਗਿਆਨੀਆਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਰੇਡੀਓ ਦੂਰਬੀਨ 'ਤੇ ਵਾਰ-ਵਾਰ ਹੋਣ ਵਾਲੇ 'ਫਾਸਟ ਰੇਡੀਓ ਬਸਰਟ' (ਐੱਫ. ਆਰ. ਬੀ.) ਜਿਹੇ ਰਹੱਸਮਈ ਸੰਕੇਤਾਂ ਨੂੰ ਫੜਿਆ ਹੈ, ਜਿਨਾਂ ਦਾ ਸਰੋਤ ਧਰਤੀ ਤੋਂ ਲਗਭਗ 3 ਅਰਬ ਸਾਲ ਦੂਰ ਹੋ ਸਕਦਾ ਹੈ। ਇਹ ਜਾਣਕਾਰੀ ਚੀਨ ਦੀ ਅਧਿਕਾਰਕ ਅਖਬਾਰ ਏਜੰਸੀ ਸ਼ਿੰਹੂਆ ਨੇ ਸੋਮਵਾਰ ਨੂੰ ਦਿੱਤੀ।

ਚਾਈਨੀਜ਼ ਐਕੇਡਮੀ ਆਫ ਸਾਇੰਸ ਦੀ ਨੈਸ਼ਨਲ ਐਸਟ੍ਰਨਾਮਿਕਲ ਆਬਜ਼ਰਵੇਟਰੀਜ਼ ਦੇ ਖੋਜਕਾਰਾਂ ਨੇ ਆਖਿਆ ਹੈ ਕਿ ਵਿਗਿਆਨਕਾਂ ਨੇ 500 ਮੀਟਰ ਲੰਬੀ 'ਅਪਰਚਰ ਸਫੇਰੀਕਲ ਰੇਡੀਓ ਟੈਲੀਸਕੋਪ' ਤੋਂ ਇਨਾਂ ਸੰਕੇਤਾਂ ਨੂੰ ਫੜਿਆ ਅਤੇ ਇਨਾਂ ਦੇ ਬਾਰੇ 'ਚ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। 'ਫਾਸਟ ਰੇਡੀਓ ਬਸਰਟ ਬ੍ਰਹਿਮੰਡ 'ਚ ਹੁਣ ਤੱਕ ਜਾਣੇ ਜਾਣ ਵਾਲੇ ਸਭ ਤੋਂ ਜ਼ਿਆਦਾ ਆਪਟੀਕਲ ਧਮਾਕੇ ਹਨ। ਸ਼ਿੰਹੂਆ ਮੁਤਾਬਕ ਅਗਸਤ ਦੇ ਆਖਿਰ ਤੋਂ ਲੈ ਕੇ ਸਤੰਬਰ ਦੇ ਸ਼ੁਰੂ ਤੱਕ 100 'ਬਸਰਟ' ਦਾ ਪਤਾ ਲੱਗਾ। ਇਹ ਹੁਣ ਤੱਕ ਦੇਖੇ ਗਏ ਬਸਰਟ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਐਫ. ਆਰ. ਬੀ. ਚਮਕੀਲੇ ਅਤੇ ਸੈਕੰਡ ਦੇ ਲੱਖਵੇਂ ਹਿੱਸੇ ਵਾਲੀਆਂ ਆਪਟੀਕਲ ਝਲਕੀਆਂ ਹੁੰਦੀਆਂ ਹਨ ਜੋ ਆਕਾਸ਼ਗੰਗਾ ਦੇ ਬਾਹਰ ਵਾਪਰਦੀਆਂ ਹਨ।


author

Khushdeep Jassi

Content Editor

Related News