ਮਿਆਂਮਾਰ : ਫੌਜ ਦੀ ਪਾਬੰਦੀ ਬੇਅਸਰ, ਆਂਗ ਸਾਂਗ ਸੂ ਸਮਰਥਕ ਪਹੁੰਚੇ ਅਮਰੀਕੀ ਦੂਤਘਰ, ਕੀਤਾ ਪ੍ਰਦਰਸ਼ਨ

02/22/2021 11:32:41 PM

ਯਾਂਗੂਨ-ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਦੀ ਹੜਤਾਲ ਦੇ ਸੱਦੇ ਵਿਰੁੱਧ ਜੁੰਟਾ ਦੀ ਕਾਰਵਾਈ ਦੀ ਧਮਕੀ ਦੇ ਬਾਵਜੂਦ ਹਜ਼ਾਰਾਂ ਲੋਕ ਯਾਂਗੂਨ 'ਚ ਅਮਰੀਕੀ ਦੂਤਘਰ ਕੋਲ ਇਕੱਠੇ ਹੋ ਗਏ। ਮਿਆਂਮਾਰ 'ਚ ਫੌਜ ਨੇ ਇਕ ਫਰਵਰੀ ਨੰ ਤਖਤਪਲਟ ਕਰਦੇ ਹੋਏ ਆਂਗ ਸਾਨ ਸੂ ਕੀ ਸਮੇਤ ਕਈ ਮੁੱਖ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਤਖਤਾਪਲਟ ਵਿਰੁੱਧ ਕਈ ਸ਼ਹਿਰਾਂ 'ਚ ਲੋਕ ਵੱਖ-ਵੱਖ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਕਈ ਸੜਕਾਂ ਦੇ ਬੰਦ ਹੋਣ ਦੇ ਬਾਵਜੂਦ ਹਜ਼ਾਰਾਂ ਪ੍ਰਦਰਸ਼ਨਕਾਰੀ ਯਾਂਗੂਨ 'ਚ ਅਮਰੀਕੀ ਦੂਤਘਰ ਨੇੜੇ ਇਕੱਠੇ ਹੋ ਗਏ। ਨਾਲ ਹੀ ਫੌਜ ਦੇ 20 ਟਰੱਕ ਅਤੇ ਦੰਗਾ ਰੋਕਣ ਵਾਲੀ ਪੁਲਸ ਵੀ ਉਥੇ ਪਹੁੰਚ ਗਈ। ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ 'ਸਿਵਲ ਡਿਸੋਬੀਡੀਅਨਸ ਮੂਵਮੈਂਟ' ਨੇ ਲੋਕਾਂ ਨੂੰ ਸੋਮਵਾਰ ਨੂੰ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। ਉਥੇ, ਸਰਕਾਰੀ ਪ੍ਰਸਾਰਕ 'ਐੱਮ.ਆਰ.ਟੀ.ਵੀ.' 'ਤੇ ਜੁੰਟਾ ਨੇ ਐਤਵਾਰ ਦੇਰ ਰਾਤ ਹੜਤਾਲ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰਿਤ ਐਲਾਨ ਕੀਤਾ।

ਇਹ ਵੀ ਪੜ੍ਹੋ -ਗੋਰਖਧੰਧਾ : ਭਾਰਤੀ ਪਾਸਪੋਰਟ 'ਤੇ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਬੰਗਲਾਦੇਸ਼ੀ ਨਾਗਰਿਕ

'ਸਟੇਟ ਐਡਮਿਨੀਸਟ੍ਰੇਸ਼ਨ ਕਾਊਂਸਿਲ' ਨੇ ਕਿਹਾ ਸੀ ਕਿ ਅਜਿਹਾ ਪਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ 22 ਫਰਵਰੀ ਨੂੰ ਦੰਗਾ ਕਰਨ ਅਤੇ ਹਫੜਾ-ਦਫੜੀ ਮਚਾਉਣ ਲਈ ਭੀੜ ਨੂੰ ਭੜਕਾਇਆ ਹੈ। ਪ੍ਰਦਰਸ਼ਨਕਾਰੀ ਹੁਣ ਲੋਕਾਂ ਨੂੰ ਭੜਕਾ ਰਹੇ ਹਨ, ਖਾਸ ਕਰ ਕੇ ਨੌਜਵਾਨਾਂ ਨੂੰ। ਪੂਰਬ 'ਚ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਕਰਦੇ ਹੋਏ ਫੌਜ ਨੇ ਪ੍ਰਦਰਸ਼ਨਕਾਰੀਆਂ 'ਚ ਅਪਰਾਧਿਕ ਗਿਰੋਹ ਦੇ ਸ਼ਾਮਲ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਕਾਰਣ ਹੀ 'ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਇਹ ਵੀ ਪੜ੍ਹੋ -ਪੈਰਿਸ 'ਚ FATF ਹੈੱਡਕੁਆਰਟਰ ਦੇ ਬਾਹਰ ਪਾਕਿ ਵਿਰੁੱਧ ਪ੍ਰਦਰਸ਼ਨ, ਬਲੈਕਲਿਸਟ ਕਰਨ ਦੀ ਚੁੱਕੀ ਮੰਗ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News