ਮਿਆਂਮਾਰ ''ਚ ਪੁਲਸ-ਸਰਕਾਰੀ ਮੁਲਾਜ਼ਮ ਵੀ ਤਖਤਾਪਲਟ ਵਿਰੁੱਧ, ਕਈ ਦੇਸ਼ਾਂ ਨੇ ਤੋੜੇ ਡਿਪਲੋਮੈਟ ਸੰਬੰਧ
Thursday, Feb 11, 2021 - 09:00 PM (IST)
ਇੰਟਰਨੈਸ਼ਨਲ ਡੈਸਕ-ਮਿਆਂਮਾਰ 'ਚ ਲੋਕਤੰਤਰੀ ਸਰਕਾਰ ਦਾ ਤਖਤਾਪਲਟ ਕਰ ਸੱਤਾ 'ਤੇ ਕਾਬਜ਼ ਹੋਈ ਫੌਜ 'ਤੇ ਦਬਾਅ ਵਧਾਉਣ ਲਈ ਜਿਥੇ ਪੁਲਸ ਅਤੇ ਸਰਕਾਰੀ ਮੁਲਾਜ਼ਮ ਸੜਕਾਂ 'ਤੇ ਉਤਰ ਆਏ ਹਨ। ਉਥੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਮਿਆਂਮਾਰ ਨਾਲ ਡਿਲਪੋਮੈਟ ਸੰਬੰਧ ਤੋੜ ਲਏ ਹਨ। ਬੁੱਧਵਾਰ ਨੂੰ ਮਿਆਂਮਾਰ 'ਚ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਤਖਤਾਪਲਟ ਦਾ ਵਿਰੋਧ ਕੀਤਾ।
ਇਸ ਦੌਰਾਨ ਫੌਜ ਨੇ ਉਸ ਹਸਪਤਾਲ 'ਤੇ ਕਬਜ਼ਾ ਕਰ ਲਿਆ ਜਿਸ 'ਚ ਪ੍ਰਦਰਸ਼ਨਕਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੁਰੱਖਿਆ ਦਸਤਿਆਂ ਵੱਲੋਂ ਅਹੁਦੇ ਤੋਂ ਹਟਾਈ ਗਈ ਨੇਤਾ ਆਂਗ ਸਾਨ ਸੂ ਕੀ ਰਾਜਨੀਤਿਕ ਪਾਰਟੀ ਦੇ ਮੁੱਖ ਦਫਤਰ 'ਤੇ ਛਾਪਾ ਵੀ ਮਾਰਿਆ ਗਿਆ। ਹਜ਼ਾਰਾਂ ਸਰਕਾਰੀ ਮੁਲਾਜ਼ਮ ਵੀ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਚ ਹਿੱਸਾ ਲੈ ਰਹੇ ਹਨ। ਕੇਹ ਸੂਬੇ 'ਚ ਪੁਲਸ ਨਾਲ ਜੁੜੇ ਇਕ ਸਮੂਹ ਨੇ ਵੀ ਵਿਰੋਧ-ਪ੍ਰਦਰਸ਼ਨ 'ਚ ਹਿੱਸਾ ਲਿਆ। ਇਸ ਦਰਮਿਆਨ ਪੁਲਸ ਨੇ ਸੈਕੜੇਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ।
ਇਹ ਵੀ ਪੜ੍ਹੋ -ਟੀਕਾ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਰੁੱਧ ਕਾਰਗਰ ਬਣਾਉਣ ਲਈ ਕੰਮ ਕਰ ਰਹੇ ਹਾਂ : ਐਸਟ੍ਰਾਜੇਨੇਕਾ
ਉਥੇ ਦੂਜੇ ਪਾਸੇ, ਡਿਪਲੋਮੈਟ ਸੰਬੰਧਾਂ 'ਚ ਕਟੌਤੀ ਕਰਨ ਅਤੇ ਆਰਥਿਕ ਪਾਬੰਦੀਆਂ ਲਾਉਣ ਵਾਲੇ ਦੇਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਬੁੱਧਵਾਰ ਨੂੰ ਕਾਰਜਕਾਰੀ ਹੁਕਮ ਜਾਰੀ ਕਰ ਮਿਆਂਮਾਰ ਦੇ ਫੌਜੀ ਅਧਿਕਾਰੀਆਂ ਦੀ ਅਮਰੀਕਾ 'ਚ ਕਰੀਬ ਇਕ ਅਰਬ ਡਾਲਰ ਦੀ ਜਾਇਦਾਦ ਤੱਕ ਪਹੁੰਚ 'ਤੇ ਰੋਕ ਲੱਗਾ ਦਿੱਤੀ ਅਤੇ ਅਗੇ ਹੋਰ ਕਦਮ ਚੁੱਕਣ ਦਾ ਵਾਅਦਾ ਕੀਤਾ।
ਜ਼ਿਕਰਯੋਗ ਹੈ ਕਿ ਅਮਰੀਕਾ ਪੱਛਮੀ ਦੇ ਉਨ੍ਹਾਂ ਕਈ ਦੇਸ਼ਾਂ 'ਚ ਸ਼ਾਮਲ ਸੀ ਜਿਸ ਨੇ ਪਿਛਲੇ ਦਹਾਕੇ 'ਚ ਮਿਆਂਮਾਰ 'ਚ ਸੱਤਾ ਫੌਜੀ ਸ਼ਾਸਨ ਨਾਲ ਲੋਕਤੰਤਰੀ ਸਰਕਾਰ ਨੂੰ ਸੱਤਾ ਤਬਦੀਲ ਕਰਨ ਦੀ ਪ੍ਰਕਿਰਿਆ ਉਤਸ਼ਾਹਤ ਕਰਨ ਲਈ ਵਧੇਰੇ ਪਾਬੰਦੀਆਂ ਨੂੰ ਹਟਾ ਲਿਆ ਸੀ। ਫੌਜ ਹੌਲੀ-ਹੌਲੀ ਸੱਤਾ ਨਾਗਰਿਕ ਸਰਕਾਰ ਨੂੰ ਤਬਦੀਲ ਕਰ ਰਹੀ ਸੀ ਪਰ ਇਹ ਪ੍ਰਕਿਰਿਆ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਚੀ ਅਤੇ ਹੋਰਾਂ ਨੂੰ ਹਿਰਾਸਤ 'ਚ ਲੈਣ ਨਾਲ ਅਸਥਾਈ ਸਾਬਤ ਹੋਈ ਹੈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਹਵਾਈ ਹਮਲਾ, 18 ਅੱਤਵਾਦੀ ਢੇਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।