ਮਿਆਂਮਾਰ ''ਚ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 12 ਲੋਕਾਂ ਦੀ ਮੌਤ

Thursday, Jun 10, 2021 - 11:04 AM (IST)

ਮਿਆਂਮਾਰ ''ਚ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 12 ਲੋਕਾਂ ਦੀ ਮੌਤ

ਨੇਪੀ਼ਡਾਓ (ਭਾਸ਼ਾ) ਮਿਆਂਮਾਰ ਵਿਚ ਹਵਾਈ ਸੈਨਾ ਦਾ ਇਕ ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ 12 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਮ੍ਰਿਤਕਾਂ ਵਿਚ ਸੀਨੀਅਰ ਮਿਲਟਰੀ ਅਧਿਕਾਰੀ ਵੀ ਸ਼ਾਮਲ ਸਨ। ਜਹਾਜ਼ ਹਾਦਸਾ ਮਾਂਡਲੇ ਵਿਚ ਵਾਪਰਿਆ। ਸ਼ਹਿਰ ਦੇ ਦਮਕਲ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ। 

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਇਕ ਬਿਜਲੀ ਅਤੇ ਇਸਪਾਤ ਪਲਾਂਟ ਵਿਚਕਾਰ 16 ਸੀਟਾਂ ਵਾਲਾ ਜਹਾਜ਼ ਕਰੈਸ਼ ਹੋਇਆ।ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਵਿਚ ਜ਼ਮੀਨ 'ਤੇ 8 ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਵਿਚ ਕਈ ਸੀਨੀਅਰ ਮਿਲਟਰੀ ਅਧਿਕਾਰੀਆਂ ਦੀ ਮੌਤ ਹੋਈ ਹੈ ਜੋ ਹਾਦਸੇ ਵੇਲੇ ਜਹਾਜ਼ ਵਿਚ ਸਵਾਰ ਸਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ-  ਦੱਖਣੀ ਅਫਰੀਕਾ ਅਤੇ ਯੂ.ਏ.ਈ. ਵਿਚਾਲੇ ਹੋਈ ਹਵਾਲਗੀ ਸੰਧੀ, ਗੁਪਤਾ ਭਰਾਵਾਂ 'ਤੇ ਚੱਲੇਗਾ ਮੁਕੱਦਮਾ

ਮੀਡੀਆ ਰਿਪੋਰਟਾਂ ਮੁਤਾਬਕ ਰਾਜ ਪ੍ਰਸ਼ਾਸਨ ਪਰੀਸ਼ਦ ਦੇ ਸੂਚਨਾ ਦਲ ਦੇ ਮੇਜਰ ਜਨਰਲ ਜ਼ੌਅ ਮਿਨ ਟੁਨ ਨੇ ਦੱਸਿਆ ਕਿ ਇਸ ਜਹਾਜ਼ ਵਿਚ 16 ਲੋਕ ਸਵਾਰ ਸਨ। ਰਾਜਧਾਨੀ ਸ਼ਹਿਰ ਨੇ ਪਾਏ ਤਾਵ ਤੋਂ ਪਾਇਨ ਊ ਲਵਿਨ ਜਾ ਰਿਹਾ ਮਿਲਟਰੀ ਜਹਾਜ਼ ਕਰੀਬ 8 ਵਜੇ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਹਾਦਸਾਗ੍ਰਸਤ ਹੋ ਗਿਆ। ਮੇਜਰ ਨੇ ਦੱਸਿਆ ਕਿ ਹਾਲੇ ਤੱਕ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਮਾਂਡਲੇ ਦੇ ਦਮਕਲ ਵਿਭਾਗ ਨੇ ਦੱਸਿਆ ਹੈ ਕਿ ਇਸ ਹਾਦਸੇ ਵਿਚ 12 ਲੋਕਾਂ ਦੀ ਜਾਨ ਗਈ ਹੈ। ਜ਼ਖਮੀ ਲੋਕਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ।


author

Vandana

Content Editor

Related News