ਮਿਆਂਮਾਰ 'ਚ ਤਖਤਾਪਲਟ ਦਾ ਅਮਰੀਕਾ ਨੇ ਕੀਤਾ ਵਿਰੋਧ, ਆਂਗ ਸਾਨ ਸੂ ਦੀ ਗ੍ਰਿਫਤਾਰੀ 'ਤੇ ਜਤਾਇਆ ਸਖਤ ਇਤਰਾਜ਼

Tuesday, Feb 02, 2021 - 10:53 PM (IST)

ਮਿਆਂਮਾਰ 'ਚ ਤਖਤਾਪਲਟ ਦਾ ਅਮਰੀਕਾ ਨੇ ਕੀਤਾ ਵਿਰੋਧ, ਆਂਗ ਸਾਨ ਸੂ ਦੀ ਗ੍ਰਿਫਤਾਰੀ 'ਤੇ ਜਤਾਇਆ ਸਖਤ ਇਤਰਾਜ਼

ਲਾਸ ਏਂਜਲਸ-ਮਿਆਂਮਾਰ ਦੀ ਫੌਜ ਨੇ ਇਕ ਵਾਰ ਫਿਰ ਤੋਂ ਲੋਕਤੰਤਰ ਨੂੰ ਸ਼ਰਮਸਾਰ ਕਰਦੇ ਹੋਏ ਇਥੇ ਦੀ ਸਰਬੋਤਮ ਨੇਤਾ ਆਂਗ ਸਾਨ ਸੂ ਕੀ ਨੂੰ ਹਿਰਾਸਤ 'ਚ ਲੈ ਕੇ ਨਜ਼ਰਬੰਦ ਕਰ ਲਿਆ ਹੈ। ਸਰਕਾਰ ਅਤੇ ਫੌਜ ਦਰਮਿਆਨ ਤਣਾਅ ਵਧਣ ਤੋਂ ਬਾਅਦ ਆਂਗ ਸਾਨ ਸੂ ਕੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਸੀਨੀਅਰ ਲੋਕਾਂ ਨੂੰ ਸਵੇਰੇ ਹਿਰਾਸਤ 'ਚ ਲੈ ਲਿਆ ਗਿਆ ਜਿਸ ਨਾਲ ਉਹ ਤਖਤਾਪਲਟ ਦੇ ਚੱਲਦੇ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ -ਤਖਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਿਆਂਮਾਰ 'ਤੇ ਪਾਬੰਦੀ ਲਾਉਣ ਦੀ ਦਿੱਤੀ ਚਿਤਾਵਨੀ

ਮਿਆਂਮਾਰ ਦੀ ਨੇਤਾ ਆਂਗ ਸਾਗ ਸੂ ਕੀ ਦੇ ਹਿਰਾਸਤ 'ਚ ਲਏ ਜਾਣ 'ਤੇ ਅਮਰੀਕਾ ਵੱਲੋਂ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਜੈਨ ਸਾਕੀ ਨੇ ਕਿਹਾ ਕਿ ਅਮਰੀਕਾ, ਮਿਆਂਮਾਰ, (ਬਰਮਾ) ਦੀ ਫੌਜ ਵੱਲੋਂ ਆਂਗ ਸਾਨ ਸੂ ਕੀ ਅਤੇ ਹੋਰ ਨਾਗਰਿਕ ਅਧਿਕਾਰੀਆਂ ਦੀ ਗ੍ਰਿਫਤਾਰੀ ਸਮੇਤ ਦੇਸ਼ ਦੇ ਲੋਕਤੰਤਰੀ ਸ਼ਕਤੀਆਂ ਨੂੰ ਘੱਟ ਕਰਨ ਲਈ ਕਦਮ ਚੁੱਕਣ ਵਾਲੇ ਕਦਮਾਂ ਨਾਲ ਚਿੰਤਤ ਹਨ।

ਇਹ ਵੀ ਪੜ੍ਹੋ -ਅਫਗਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕਿਆਂ 'ਚ 4 ਦੀ ਮੌਤ ਤੇ ਕਈ ਜ਼ਖਮੀ

ਉਨ੍ਹਾਂ ਨੇ ਦੱਸਿਆ ਕਿ ਅਮਰੀਕਾ NSA ਵੱਲੋਂ ਰਾਸ਼ਟਰਪਤੀ ਬਾਈਡੇਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਨੇ ਕਿਹਾ ਕਿ ਅਸੀਂ ਮਿਆਂਮਾਰ ਦੀ ਲੋਕਤੰਤਰ ਸੰਸਥਾਵਾਂ ਲਈ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕਰਦੇ ਹਨ ਅਤੇ ਸਾਡੇ ਖੇਤਰੀ ਸਹਿਯੋਗੀਆਂ ਨਾਲ ਫੌਜ ਅਤੇ ਹੋਰ ਟੀਮਾਂ ਨਾਲ ਲੋਕਤੰਤਰੀ ਅਤੇ ਕਾਨੂੰਨ ਦੇ ਸ਼ਾਸਨ ਦਾ ਪਾਲਣ ਕਰਨ ਅਤੇ ਅੱਜ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਰਿਹਾ ਕਰਨ ਦੀ ਅਪੀਲ ਕੀਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News