ਮਿਆਂਮਾ: ਲੈਂਡਸਲਾਈਡ ਕਾਰਨ 50 ਲੋਕਾਂ ਦੀ ਮੌਤ ਦਾ ਖਦਸ਼ਾ
Tuesday, Apr 23, 2019 - 05:42 PM (IST)

ਯਾਂਗੂਨ— ਮਿਆਂਮਾ ਦੇ ਉੱਤਰੀ ਕਾਚਿਨ ਸੂਬੇ 'ਚ ਇਕ ਖਾਨ ਦੇ ਅੰਦਰ ਜ਼ਮੀਨ ਖਿਸਕਣ ਕਾਰਨ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਖਾਨ ਤੋਂ ਬੇਸ਼ਕੀਮਤੀ ਹੀਰੇ-ਪੱਥਰ ਕੱਢੇ ਜਾਂਦੇ ਹਨ। ਖੁਦਾਈ ਦੇ ਲਿਹਾਜ਼ ਨਾਲ ਇਸ ਤਰ੍ਹਾਂ ਦੀ ਖਾਨ ਨੂੰ ਬਹੁਤ ਹੀ ਖਤਰਨਾਕ ਮੰਨਿਆ ਜਾਂਦਾ ਹੈ। ਕਾਚਿਨ 'ਚ ਹਾਕੰਟ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੈਂਡਸਲਾਈਡ ਦੀ ਲਪੇਟ 'ਚ 54 ਲੋਕਾਂ ਦੇ ਆਉਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ।