ਮਿਆਂਮਾਰ 'ਚ ਸਿਹਤ ਕਰਮੀਆਂ ਵੱਲੋਂ ਮਿਲਟਰੀ ਸਰਕਾਰ ਲਈ ਕੰਮ ਕਰਨ ਤੋਂ ਇਨਕਾਰ

Thursday, Feb 04, 2021 - 11:26 AM (IST)

ਜਕਾਰਤਾ (ਭਾਸ਼ਾ): ਮਿਆਂਮਰ ਵਿਚ ਸਿਹਤ ਕਰਮੀਆਂ ਨੇ ਦੇਸ਼ ਵਿਚ ਹੋਏ ਮਿਲਟਰੀ ਤਖਤਾਪਲਟ ਦੇ ਵਿਰੋਧ ਵਿਚ ਸਿਵਲ ਨਾ ਫੁਰਮਾਨੀ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਸਿਹਤ ਕਰਮੀਆਂ ਨੇ ਸਿਰ 'ਤੇ ਲਾਲ ਰੰਗ ਦਾ ਰਿਬਨ ਬੰਨ੍ਹਿਆ ਹੋਇਆ ਹੈ।ਉਹਨਾਂ ਦਾ ਕਹਿਣਾ ਹੈ ਕਿ ਉਹ ਨਵੀਂ ਮਿਲਟਰੀ ਸਰਕਾਰ ਲਈ ਕੰਮ ਨਹੀਂ ਕਰਨਗੇ। 

PunjabKesari

ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਆਰਥਿਕ ਰਾਜਧਾਨੀ ਯਾਂਗੂਨ ਵਿਚ ਰਹਿਣ ਵਾਲੇ ਡਾਕਟਰ ਜੁਨ ਈ ਫਿਊ ਨੇ ਕਿਹਾ,''ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਮਿਲਟਰੀ ਤਾਨਾਸ਼ਾਹੀ ਦੇ ਇਕਦਮ ਵਿਰੋਧ ਵਿਚ ਹਾਂ ਅਤੇ ਅਸੀਂ ਆਪਣੀ ਚੁਣੀ ਸਰਕਾਰ ਅਤੇ ਨੇਤਾਵਾਂ ਨੂੰ ਵਾਪਸ ਚਾਹੁੰਦੇ ਹਾਂ। ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਆਪਣੀ ਚੁਣੀ ਸਰਕਾਰ ਦੀ ਹੀ ਗੱਲ ਮੰਨਾਂਗੇ, ਸੈਨਾ ਦੀ ਨਹੀਂ।'' ਸਰਕਾਰੀ ਹਸਪਤਾਲਾਂ ਅਤੇ ਅਦਾਰਿਆਂ ਦੇ ਸਿਹਤ ਕਰਮੀਆਂ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਮਿਲਟਰੀ ਤਖਤਾਪਲਟ ਦਾ ਵਿਰੋਧ ਕੀਤਾ ਸੀ। ਸੋਸ਼ਲ ਮੀਡੀਆ 'ਤੇ ਤਸਵੀਰਾਂ ਜਨਤਕ ਹੋਈਆਂ ਸਨ ਜਿਹਨਾਂ ਵਿਚ ਸਿਹਤ ਕਰਮੀਆਂ ਦੇ ਕੱਪੜਿਆਂ ਵਿਚ ਲਾਲ ਰੰਗ ਦਾ ਰਿਬਨ ਲੱਗਾ ਹੋਇਆ ਸੀ ਜਾਂ ਫਿਰ ਉਹ ਰਿਬਨ ਦੀਆਂ ਤਸਵੀਰਾਂ ਫੜੇ ਹੋਏ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਹੁੰਚੀਆਂ ਫਾਈਜ਼ਰ ਟੀਕੇ ਦੀਆਂ 10 ਮਿਲੀਅਨ ਵਾਧੂ ਖੁਰਾਕਾਂ, ਪੀ.ਐੱਮ. ਨੇ ਕਹੀ ਇਹ ਗੱਲ

ਇਸ ਵਿਚ ਬਹੁਤ ਸਾਰੇ ਲੋਕ ਤਿੰਨ ਉਂਗਲਾਂ ਨੂੰ ਮਿਲਾ ਕੇ ਸਲਾਮੀ ਦੇਣ ਵਾਲੀ ਮੁਦਰਾ ਵਿਚ ਵੀ ਦਿਖਾਈ ਦਿੱਤੇ। ਇਹ ਮੁਦਰਾ ਗੁਆਂਢੀ ਦੇਸ਼ ਥਾਈਲੈਂਡ ਵਿਚ ਲੋਕਤੰਤਰ ਦੀ ਮੰਗ ਵਾਲੇ ਪ੍ਰਦਰਸ਼ਨਾਂ ਦਾ ਪ੍ਰਤੀਕ ਸੀ। ਕੁਝ ਸਿਹਤ ਕਰਮੀਆਂ ਨੇ ਹੜਤਾਲ ਕਰ ਦਿੱਤੀ ਹੈ ਅਤੇ ਜਿਹੜੇ ਸਰਕਾਰੀ ਕਲੀਨਿਕਾਂ ਵਿਚ ਕੰਮ ਵੀ ਕਰ ਰਹੇ ਹਨ ਉਹਨਾਂ ਨੇ ਨਵੇਂ ਮਿਲਟਰੀ ਸ਼ਾਸਕਾਂ ਦੇ ਪ੍ਰਤੀ ਆਪਣਾ ਵਿਰੋਧ ਪ੍ਰਗਟ ਕੀਤਾ ਹੈ। ਡਾਕਟਰ ਫਿਊ ਨੇ ਦੱਸਿਆ ਕਿ ਹੜਤਾਰ ਕਰਨ ਵਾਲੇ ਸਿਹਤ ਕਰਮੀ ਚੈਰੀਟੇਬਲ ਸਿਹਤ ਕੇਂਦਰਾਂ 'ਤੇ ਸੇਵਾਵਾਂ ਦੇ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਕਾਰਨ ਬੰਦ ਕਰ ਦਿੱਤਾ ਗਿਆ ਸੀ।

ਨੋਟ- ਮਿਆਂਮਾਰ ਵਿਚ ਸਿਹਤ ਕਰਮੀਆਂ ਵੱਲੋਂ ਮਿਲਟਰੀ ਸਰਕਾਰ ਲਈ ਕੰਮ ਕਰਨ ਤੋਂ ਇਨਕਾਰ ਕਰਨ ਦੇ ਫ਼ੈਸਲੇ 'ਤੇ ਕੁਮੈਂਟ ਬਾਕਸ ਵਿਚ ਦਿਓ ਰਾਏ।


Vandana

Content Editor

Related News