ਮਿਆਂਮਾਰ ਭੂਚਾਲ ਅਪਡੇਟ: ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ

Thursday, Apr 03, 2025 - 04:45 PM (IST)

ਮਿਆਂਮਾਰ ਭੂਚਾਲ ਅਪਡੇਟ: ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ

ਬੈਂਕਾਕ (ਏਪੀ)- ਮਿਆਂਮਾਰ ਵਿੱਚ ਲਗਭਗ ਇੱਕ ਹਫ਼ਤਾ ਪਹਿਲਾਂ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵੱਧ ਕੇ 3,085 ਹੋ ਗਈ। ਦੇਸ਼ ਦੀ ਫੌਜੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਇੱਕ ਸੰਖੇਪ ਬਿਆਨ ਵਿੱਚ ਫੌਜ ਨੇ ਕਿਹਾ ਕਿ 4,715 ਲੋਕ ਜ਼ਖਮੀ ਹੋਏ ਹਨ ਅਤੇ 341 ਲਾਪਤਾ ਹਨ। ਪਿਛਲੇ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਇਸ ਕਾਰਨ ਹਜ਼ਾਰਾਂ ਇਮਾਰਤਾਂ ਢਹਿ ਗਈਆਂ, ਸੜਕਾਂ ਟੁੱਟ ਗਈਆਂ ਅਤੇ ਕਈ ਇਲਾਕਿਆਂ ਵਿੱਚ ਪੁਲ ਤਬਾਹ ਹੋ ਗਏ। ਸਥਾਨਕ ਮੀਡੀਆ ਵਿੱਚ ਦੱਸੀਆਂ ਗਈਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਤੂਫਾਨ ਕਾਰਨ ਘਰਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

ਦੂਰਸੰਚਾਰ ਸੇਵਾਵਾਂ ਵਿਆਪਕ ਤੌਰ 'ਤੇ ਬੰਦ ਹੋਣ ਅਤੇ ਕਈ ਥਾਵਾਂ 'ਤੇ ਪਹੁੰਚਣਾ ਮੁਸ਼ਕਲ ਹੋਣ ਕਾਰਨ ਹੋਰ ਵੇਰਵੇ ਸਾਹਮਣੇ ਆਉਣ 'ਤੇ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਉਸਦੇ ਮੁੱਢਲੇ ਮੁਲਾਂਕਣ ਅਨੁਸਾਰ ਚਾਰ ਹਸਪਤਾਲ ਅਤੇ ਇੱਕ ਸਿਹਤ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਜਦੋਂ ਕਿ 32 ਹਸਪਤਾਲ ਅਤੇ 18 ਸਿਹਤ ਕੇਂਦਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਸਨ। ਭਾਰਤ ਦਾ ਇੱਕ 'ਮੋਬਾਈਲ ਹਸਪਤਾਲ' ਅਤੇ 'ਰੂਸ-ਬੇਲਾਰੂਸ' ਦਾ ਇੱਕ ਸਾਂਝਾ ਹਸਪਤਾਲ ਵੀ ਹੁਣ ਮਾਂਡਲੇ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News