ਭੂਚਾਲ ਤੋਂ ਬਾਅਦ 15 ਫੁੱਟ ਉੱਚੀ ਸੁਨਾਮੀ, ਖੇਤਰ ਖਾਲੀ ਕਰਨ ਦੇ ਹੁਕਮ (ਤਸਵੀਰਾਂ)
Wednesday, Jul 30, 2025 - 01:11 PM (IST)

ਇੰਟਰਨੈਸ਼ਨਲ ਡੈਸਕ- ਰੂਸ ਦੇ ਕੈਮਚੈਟਕਾ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਜਿਸ ਦੀ ਤੀਬਰਤਾ 8.8 ਮਾਪੀ ਗਈ। ਕੈਮਚੈਟਕਾ ਰੂਸ ਦਾ ਦੂਰ ਪੂਰਬੀ ਖੇਤਰ ਹੈ, ਜੋ ਪ੍ਰਸ਼ਾਂਤ ਮਹਾਸਾਗਰ ਵੱਲ ਖੁੱਲ੍ਹਦਾ ਹੈ। ਹੁਣ ਭੂਚਾਲ ਤੋਂ ਬਾਅਦ ਉੱਥੇ ਸੁਨਾਮੀ ਨੇ ਤਬਾਹੀ ਮਚਾ ਿਦੱਤੀ ਹੈ। ਰੂਸ ਦੇ ਨਾਲ-ਨਾਲ ਜਾਪਾਨ ਅਤੇ ਅਮਰੀਕੀ ਏਜੰਸੀਆਂ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਰੂਸ ਦੇ ਕੈਮਚੈਟਕਾ ਵਿੱਚ 10 ਤੋਂ 15 ਫ਼ੁੱਟ ਦੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ ਹਨ। ਰੂਸ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਸੁਨਾਮੀ ਦੀਆਂ ਲਹਿਰਾਂ ਨਾਲ ਰੂਸੀ ਬੰਦਰਗਾਹੀ ਸ਼ਹਿਰ ਸੇਵੇਰੋ-ਕੁਰਿਲਸਕ ਦੇ ਇੱਕ ਹਿੱਸੇ ਵਿੱਚ ਹੜ੍ਹ ਆ ਗਏ ਹਨ।
8.8 ਤੀਬਰਤਾ ਵਾਲੇ ਭੂਚਾਲ ਕਾਰਨ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਕਿਤੇ ਇਮਾਰਤਾਂ ਢਹਿ ਗਈਆਂ ਹਨ ਅਤੇ ਕਿਤੇ ਟਾਪੂਆਂ ਨਾਲ ਟਕਰਾ ਰਹੀਆਂ ਸੁਨਾਮੀ ਲਹਿਰਾਂ ਦੇਖੀਆਂ ਜਾ ਸਕਦੀਆਂ ਹਨ। ਭੂਚਾਲ ਤੋਂ ਬਾਅਦ ਰੂਸ ਦੇ ਕੁਰੀਲ ਟਾਪੂਆਂ ਅਤੇ ਜਾਪਾਨ ਦੇ ਵੱਡੇ ਉੱਤਰੀ ਟਾਪੂ ਹੋਕਾਈਡੋ ਦੇ ਤੱਟਵਰਤੀ ਖੇਤਰਾਂ ਵਿੱਚ ਸੁਨਾਮੀ ਆਈ। ਰੂਸ ਵਿੱਚ ਇੱਕ ਕਿੰਡਰਗਾਰਟਨ ਦੀ ਕੰਧ ਢਹਿ ਗਈ ਹੈ। ਖੁਸ਼ਕਿਸਮਤੀ ਨਾਲ ਅੰਦਰ ਕੋਈ ਬੱਚੇ ਨਹੀਂ ਸਨ, ਹਰ ਕੋਈ ਸਮੇਂ ਸਿਰ ਬਾਹਰ ਆ ਗਿਆ ਸੀ। ਇਸ ਦੇ ਨਾਲ ਹੀ ਜਾਪਾਨ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਨੋਲੂਲੂ ਵਿੱਚ ਸੁਨਾਮੀ ਚਿਤਾਵਨੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।
Whoahhhhh! Videos showing the shaking from the M8.7 earthquake that hit off the coast of Kamchatka, Russia 😱👀😱 pic.twitter.com/Q5dYAstWil
— Volcaholic 🌋 (@volcaholic1) July 30, 2025
ਰੂਸੀ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ, ਜਾਪਾਨ ’ਚ 20 ਲੱਖ ਲੋਕ ਕੱਢੇ
ਰੂਸ ਨੇ ਸਾਖਲਿਨ ਖੇਤਰ ਵਿੱਚ ਕੁਰਿਲ ਟਾਪੂਆਂ 'ਤੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਹ ਉਹੀ ਇਲਾਕਾ ਹੈ ਜਿੱਥੇ ਇੱਕ ਪੂਰੇ ਸ਼ਹਿਰ ਵਿੱਚ ਤੇਜ਼ ਤੇ ਉੱਚੀਆ ਲਹਿਰਾਂ ਕਾਰਨ ਹੜ੍ਹ ਆ ਗਏ ਹਨ। ਸ਼ਹਿਰ ਦੇ ਮੇਅਰ ਓਵਿਸਯਾਨਿਕੋਵ ਨੇ ਕਿਹਾ ਹੈ ਕਿ ਇਲਾਕੇ ਵਿੱਚੋਂ ਸਾਰਿਆਂ ਲੋਕਾਂ ਨੂੰ ਕੱਢ ਲਿਆ ਗਿਆ ਹੈ। ਟਾਸ ਨਿਊਜ਼ ਏਜੰਸੀ ਮੁਤਾਬਕ ਕੈਮਚੈਟਕਾ ਵਿੱਚ ਕਈ ਲੋਕ ਭੂਚਾਲ ਤੇ ਉਸ ਤੋਂ ਬਾਅਦ ਝਟਕਿਆਂ ਕਾਰਨ ਜ਼ਖਮੀ ਹੋਏ ਹਨ।
ਜਾਪਾਨ ਵਿੱਚ ਕਰੀਬ 20 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਹੋਕਾਇਡੋ ਵਿੱਚ ਕਰੀਬ 11 ਹਜ਼ਾਰ ਲੋਕ ਛੱਤਾਂ 'ਤੇ ਖੜ੍ਹੇ ਵੇਖੇ ਗਏ ਹਨ। ਹਵਾਈ ਵਿੱਚ ਕਮਰਸ਼ੀਅਲ ਸਮੁੰਦਰੀ ਜਹਾਜ਼ਾਂ ਨੂੰ ਖੇਤਰ ਤੋਂ ਹੱਟਣ ਲਈ ਕਿਹਾ ਗਿਆ ਹੈ। ਹਵਾਈ ਵੱਲ ਨੂੰ ਜਾਂਦੀਆਂ ਕਈ ਉਡਾਣਾਂ ਨੂੰ ਵੀ ਹਵਾ ਵਿੱਚ ਹੀ ਡਾਇਵਰਟ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।