ਮਿਆਂਮਾਰ ''ਚ ਤਖਤਾਪਲਟ ਦਾ ਵਿਰੋਧ ਕਰਨ ਵਾਲਾ ਮਸ਼ਹੂਰ ਅਭਿਨੇਤਾ ਗ੍ਰਿਫਤਾਰ

02/21/2021 10:09:36 PM

ਇੰਟਰਨੈਸ਼ਨਲ ਡੈਸਕ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਦਰਮਿਆਨ ਇਕ ਮਸ਼ਹੂਰ ਅਭਿਨੇਤਾ ਲੂ ਮਿਨ ਨੂੰ ਇਸ ਦਾ ਸਮਰਥਨ ਕਰਨ 'ਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ 'ਚ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੀ ਪਤਨੀ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਦੀ ਗ੍ਰਿਫਤਾਰੀ ਮਾਂਡਲੇ 'ਚ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀ 'ਤੇ ਫਾਇਰਿੰਗ ਤੋਂ ਬਾਅਦ ਹੋਈ। ਇਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। 1 ਫਰਵਰੀ ਨੂੰ ਤਖਤਾਪਲਟ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨਾਂ 'ਚ ਇਹ ਸਭ ਤੋਂ ਵੱਡੀ ਹਿੰਸਾ ਦੱਸੀ ਗਈ। ਵਧਦੇ ਵਿਰੋਧ ਨੂੰ ਦੇਖਦੇ ਹੋਏ ਫੇਸਬੁੱਕ ਨੇ ਐਤਵਾਰ ਨੂੰ ਫੌਜ ਦਾ ਮੁੱਖ ਪੇਜ਼ ਹਟਾ ਦਿੱਤਾ। 

ਇਹ ਵੀ ਪੜ੍ਹੋ -ਚੀਨ ਨਾਲ ਮੁਕਾਬਲੇ ਨੂੰ ਤਿਆਰ ਫਰਾਂਸ, ਦੱਖਣੀ ਚੀਨ ਸਾਗਰ 'ਚ ਭੇਜੇ ਆਪਣੇ ਜੰਗੀ ਬੇੜੇ

ਅਭਿਨੇਤਾ ਲੂ ਮਿਨ ਉਨ੍ਹਾਂ 6 ਹਸਤੀਆਂ 'ਚੋਂ ਇਕ ਹੈ ਜਿਨ੍ਹਾਂ ਨੂੰ ਬੁੱਧਵਾਰ ਨੂੰ ਫੌਜ ਨੇ ਵਿਰੋਧ ਭੜਕਾਉਣ ਵਾਲੇ ਕਾਨੂੰਨ ਤਹਿਤ ਵਾਂਟੇਡ ਐਲਾਨਿਆ ਸੀ। ਇਨ੍ਹਾਂ ਦੋਸ਼ਾਂ 'ਚ ਦੋ ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਲੂ ਮਿਨ ਨੇ ਯਾਂਗੂਨ 'ਚ ਕਈ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਹੈ। ਉਨ੍ਹਾਂ ਦੀ ਪਤਨੀ, ਖਿਨ ਸਬਾਈ ਊ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤੀ ਗਈ ਇਕ ਵੀਡੀਓ 'ਚ ਕਿਹਾ ਕਿ ਪੁਲਸ ਯਾਂਗੂਨ 'ਚ ਉਨ੍ਹਾਂ ਦੇ ਘਰ ਆਈ ਸੀ ਅਤੇ ਉਨ੍ਹਾਂ ਦੇ ਪਤੀ ਨੂੰ ਲੈ ਕੇ ਗਈ। ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਅਤੇ ਉਨ੍ਹਾਂ ਨੂੰ ਲੈ ਗਈ ਅਤੇ ਇਹ ਵੀ ਨਹੀਂ ਦੱਸਿਆ ਕਿ ਕਿਥੇ ਲਿਆ ਜਾ ਰਹੇ ਹਨ।

ਇਹ ਵੀ ਪੜ੍ਹੋ -ਚੀਨ ਦੇ ਨਵੇਂ ਕੋਸਟ ਗਾਰਡ ਕਾਨੂੰਨ ਨਾਲ ਟੈਂਸ਼ਨ 'ਚ ਅਮਰੀਕਾ, ਕਿਹਾ-ਵਧ ਸਕਦੈ ਸਮੁੰਦਰੀ ਤਣਾਅ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News