ਮਿਆਂਮਾਰ : ਫੌਜ ਦੇ ਹਵਾਈ ਹਮਲੇ ’ਚ 40 ਲੋਕਾਂ ਦੀ ਮੌਤ
Friday, Jan 10, 2025 - 05:58 AM (IST)
ਬੈਂਕਾਕ (ਭਾਸ਼ਾ) - ਮਿਆਂਮਾਰ ਵਿਚ ਹਥਿਆਰਬੰਦ ਘੱਟ ਗਿਣਤੀ ਜਾਤੀ ਸਮੂਹ ਦੇ ਕੰਟਰੋਲ ਵਾਲੇ ਇਕ ਪਿੰਡ ’ਤੇ ਫੌਜ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 20 ਹੋਰ ਜ਼ਖਮੀ ਹੋ ਗਏ।
ਜਾਤੀ ਸਮੂਹ ਅਤੇ ਇਕ ਸਥਾਨਕ ਸੰਸਥਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹਵਾਈ ਹਮਲੇ ਕਾਰਨ ਲੱਗੀ ਅੱਗ ਵਿਚ ਸੈਂਕੜੇ ਘਰ ਸੜ ਕੇ ਸੁਆਹ ਹੋ ਗਏ।
ਉਨ੍ਹਾਂ ਕਿਹਾ ਕਿ ਇਹ ਹਮਲਾ ਬੁੱਧਵਾਰ ਨੂੰ ਰਾਮਰੀ ਟਾਪੂ ’ਤੇ ਕਿਊਕ ਨੀ ਮਾਵ ਪਿੰਡ ’ਤੇ ਹੋਇਆ, ਜੋ ਪੱਛਮੀ ਰਾਖੀਨ ਸੂਬੇ ਵਿਚ ਇਕ ਘੱਟ ਗਿਣਤੀ ਜਾਤੀ ਸਮੂਹ ‘ਅਰਾਕਾਨ ਫੌਜ’ ਵੱਲੋਂ ਕੰਟਰੋਲ ਵਾਲਾ ਖੇਤਰ ਹੈ। ਹਾਲਾਂਕਿ, ਫੌਜ ਨੇ ਇਲਾਕੇ ਵਿਚ ਕਿਸੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।