ਮਿਆਂਮਾਰ ਦੀ ਫੌਜੀ ਸਰਕਾਰ 3,000 ਤੋਂ ਵੱਧ ਕੈਦੀਆਂ ਨੂੰ ਕਰੇਗੀ ਰਿਹਾਅ

Monday, Apr 17, 2023 - 02:52 PM (IST)

ਮਿਆਂਮਾਰ ਦੀ ਫੌਜੀ ਸਰਕਾਰ 3,000 ਤੋਂ ਵੱਧ ਕੈਦੀਆਂ ਨੂੰ ਕਰੇਗੀ ਰਿਹਾਅ

ਬੈਂਕਾਕ (ਭਾਸ਼ਾ)- ਮਿਆਂਮਾਰ ਦੀ ਫੌਜੀ ਸਰਕਾਰ ਨੇ ਸੋਮਵਾਰ ਨੂੰ ਰਵਾਇਤੀ ਚੰਦਰ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ 3,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਜਿਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਕੀ ਉਨ੍ਹਾਂ ਵਿੱਚ ਫੌਜੀ ਸ਼ਾਸਨ ਦਾ ਵਿਰੋਧ ਕਰਨ ਲਈ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਸਿਆਸੀ ਕੈਦੀ ਵੀ ਸ਼ਾਮਲ ਹਨ। ਸਰਕਾਰੀ ਐੱਮ.ਆਰ.ਟੀ.ਵੀ. ਨੇ ਕਿਹਾ ਕਿ 2021 ਵਿੱਚ ਫੌਜ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਬਣਾਈ ਗਈ ਸਟੇਟ ਐਡਮਿਨੀਸਟ੍ਰੇਸ਼ਨ ਕੌਂਸਲ ਨੇ 3,113 ਕੈਦੀਆਂ ਨੂੰ ਮੁਆਫੀ ਦਿੱਤੀ ਹੈ, ਜਿਨ੍ਹਾਂ ਵਿੱਚੋਂ 98 ਵਿਦੇਸ਼ੀ ਕੈਦੀਆਂ ਦੀ ਹਵਾਲਗੀ ਕੀਤੀ ਜਾਵੇਗੀ।

ਦੇਸ਼ ਵਿਚ ਵੱਡੇ ਮੌਕਿਆਂ 'ਤੇ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਰਿਹਾਅ ਕਰਨਾ ਆਮ ਗੱਲ ਹੈ। ਯਾਂਗੂਨ ਦੀ ਇਨਸੀਨ ਜੇਲ੍ਹ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ 'ਚੋਂ ਕਿੰਨੇ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਪਛਾਣ ਅਜੇ ਨਹੀਂ ਦੱਸੀ ਗਈ ਹੈ। ਕੈਦੀਆਂ ਦੇ ਸੋਮਵਾਰ ਤੋਂ ਰਿਹਾਅ ਹੋਣ ਦੀ ਉਮੀਦ ਹੈ। ਇੱਕ ਸੁਤੰਤਰ ਸੰਸਥਾ, 'ਅਸਿਸਟੈਂਸ ਐਸੋਸੀਏਸ਼ਨ ਫਾਰ ਪਾਲੀਟਿਕਲ ਪ੍ਰਿਜਨਰਸ' ਅਨੁਸਾਰ ਬੁੱਧਵਾਰ ਤੱਕ, ਮਿਆਂਮਾਰ ਵਿੱਚ ਸਾਬਕਾ ਗੈਰ-ਫੌਜੀ ਨੇਤਾ ਆਂਗ ਸਾਨ ਸੂ ਕੀ ਸਮੇਤ ਕਰੀਬ 17,460 ਰਾਜਨੀਤਿਕ ਕੈਦੀ ਹਨ।


author

cherry

Content Editor

Related News