ਮੇਰੀ ਚੀਨ ਦੀ ਯਾਤਰਾ ਸਫਲ ਰਹੀ: ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ

Saturday, Sep 30, 2023 - 04:51 PM (IST)

ਮੇਰੀ ਚੀਨ ਦੀ ਯਾਤਰਾ ਸਫਲ ਰਹੀ: ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਹਾਲ ਹੀ ਵਿਚ ਸਮਾਪਤ ਹੋਈ ਚੀਨ ਯਾਤਰਾ ਨਾਲ ਕਾਠਮੰਡੂ-ਬੀਜਿੰਗ ਵਿਚਾਲੇ ਭਰੋਸੇ ਦਾ ਮਾਹੌਲ ਮਜ਼ਬੂਤ ​​ਹੋਇਆ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਇਤਿਹਾਸਕ ਸਬੰਧ ਹੋਰ ਗੂੜ੍ਹਾ ਹੋਏ ਹਨ। ਚੀਨ ਤੋਂ ਪਰਤਣ ਤੋਂ ਬਾਅਦ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਚੰਡ ਨੇ ਕਿਹਾ ਕਿ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਆਪਣੇ ਚੀਨੀ ਹਮਰੁਤਬਾ ਲੀ ਕੇਕਿਆਂਗ ਨਾਲ ਹੋਈ ਗੱਲਬਾਤ ਨਾਲ ਨੇਪਾਲ-ਚੀਨ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ 'ਚ ਮਦਦ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, 'ਉੱਚ-ਪੱਧਰੀ ਮੀਟਿੰਗਾਂ ਦੌਰਾਨ, ਚੀਨੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਨੇਪਾਲ ਨਾਲ ਪਹਿਲਾਂ ਹੋਏ ਸਮਝੌਤਿਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਚੀਨੀ ਅਧਿਕਾਰੀ ਨੇਪਾਲ ਅਤੇ ਚੀਨ ਵਿਚਕਾਰ ਸਾਰੇ ਵਪਾਰਕ ਮਾਰਗਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ, ਜਿਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਕਰ ਦਿੱਤਾ ਗਿਆ ਸੀ।'

ਪ੍ਰਚੰਡ ਦੀ ਅਗਵਾਈ 'ਚ ਚੀਨ ਗਿਆ ਨੇਪਾਲੀ ਵਫਦ ਸ਼ਨੀਵਾਰ ਦੁਪਹਿਰ ਨੂੰ ਚੇਂਗਦੂ ਸ਼ਹਿਰ ਤੋਂ ਕਾਠਮੰਡੂ ਪਰਤਿਆ। ਪ੍ਰਚੰਡ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਾਲਾਨਾ ਬੈਠਕ 'ਚ ਸ਼ਾਮਲ ਹੋਣ ਲਈ 23 ਸਤੰਬਰ ਨੂੰ ਕਾਠਮੰਡੂ ਤੋਂ ਨਿਊਯਾਰਕ ਲਈ ਰਵਾਨਾ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੋਖਰਾ ਹਵਾਈ ਅੱਡੇ ਦੇ ਨਿਯਮਤ ਸੰਚਾਲਨ ਨੂੰ ਲੈ ਕੇ ਚੀਨੀ ਅਧਿਕਾਰੀਆਂ ਨਾਲ ਮਹੱਤਵਪੂਰਨ ਚਰਚਾ ਹੋਈ। ਉਨ੍ਹਾਂ ਕਿਹਾ ਕਿ ਕੁਝ ਤਿਆਰੀਆਂ ਤੋਂ ਬਾਅਦ ਪੋਖਰਾ ਤੋਂ ਚੀਨ ਦੇ ਚੇਂਗਦੂ ਸ਼ਹਿਰ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ।


author

cherry

Content Editor

Related News