ਪਾਕਿਸਤਾਨ ’ਚ ਚਰਚਾਂ ਅਤੇ ਈਸਾਈਆਂ ਦੇ ਘਰਾਂ ਨੂੰ ਸਾੜਨ ’ਚ ਮੁਸਲਿਮ ਧਾਰਮਿਕ ਨੇਤਾ ਸ਼ਾਮਲ
Sunday, Aug 27, 2023 - 02:35 PM (IST)
ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ) ਦੇ ਇੱਕ ਤੱਥ ਖੋਜ ਮਿਸ਼ਨ ਨੇ ਜਰਨਵਾਲਾ 'ਚ ਚਰਚਾਂ ਅਤੇ ਈਸਾਈਆਂ ਦੇ ਘਰਾਂ ਉੱਤੇ ਹੋਏ ਹਮਲਿਆਂ ਵਿੱਚ ਕੁਝ ਸਥਾਨਕ ਮੁਸਲਿਮ ਧਾਰਮਿਕ ਆਗੂਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਹੈ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਐੱਚ. ਆਰ. ਸੀ. ਪੀ. ਮਿਸ਼ਨ ਦੀ ਰਿਪੋਰਟ ਅਨੁਸਾਰ 16 ਅਗਸਤ 2023 ਨੂੰ ਜਰਨਵਾਲਾ ਵਿੱਚ ਈਸਾਈ ਭਾਈਚਾਰੇ ਵਿਰੁੱਧ ਬੇਰਹਿਮੀ ਨਾਲ ਭੀੜ ਦੇ ਹਮਲਿਆਂ ਵਿੱਚ ਘੱਟੋ-ਘੱਟ 24 ਚਰਚਾਂ ਅਤੇ ਕਈ ਦਰਜਨ ਛੋਟੇ ਚੈਪਲਾਂ ਦੇ ਨਾਲ-ਨਾਲ ਕਈ ਘਰਾਂ ਨੂੰ ਸਾੜ ਦਿੱਤਾ ਗਿਆ ਅਤੇ ਲੁੱਟਿਆ ਗਿਆ । ਇੱਕ ਈਸਾਈ ਵਿਅਕਤੀ ਵਿਰੁੱਧ ਈਸ਼ਨਿੰਦਾ ਦੇ ਦੋਸ਼ਾਂ ਅਤੇ ਬਾਅਦ 'ਚ ਮਸਜਿਦ ਦੇ ਲਾਊਡਸਪੀਕਰਾਂ ਤੋਂ ਕਾਰਵਾਈ ਲਈ ਕਾਲਾਂ ਤੋਂ ਬਾਅਦ, ਹਜ਼ਾਰਾਂ ਲੋਕ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਚਰਚਾਂ ਅਤੇ ਘਰਾਂ ’ਤੇ ਹਮਲਾ ਕਰਨ ਲਈ ਅੱਗੇ ਵਧੇ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਸਰਹੱਦ ਪਾਰ ਸੂਤਰ ਦੇ ਅਨੁਸਾਰ ਐੱਚ.ਆਰ. ਸੀ. ਪੀ. ਦੀ ਚੇਅਰਪਰਸਨ ਹਿਨਾ ਜਿਲਾਨੀ, ਸੈਂਟਰ ਫਾਰ ਸੋਸ਼ਲ ਜਸਟਿਸ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਜੈਕਬ, ਸੀਨੀਅਰ ਵੂਮੈਨਜ਼ ਐਕਸ਼ਨ ਫੋਰਮ (ਡਬਲਿਯੂ.ਏ.ਐੱਫ.) ਦੀ ਮੈਂਬਰ ਨੀਲਮ ਹੁਸੈਨ ਅਤੇ ਇਤਿਹਾਸਕਾਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਡਾਕਟਰ ਯਾਕੂਬ ਬੰਗਸ਼ ਦੁਆਰਾ ਜਾਰੀ ਮਿਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਹ ਇੱਕ ਆਮ ਭੀੜ ਸੀ ਪਰ ਇਹ ਸਥਾਨਕ ਈਸਾਈਆਂ ਵਿਰੁੱਧ ਨਫ਼ਰਤ ਦੀ ਇੱਕ ਵੱਡੀ ਮੁਹਿੰਮ ਦਾ ਹਿੱਸਾ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8