ਟੈਕਸਾਸ, ਅਮਰੀਕਾ ਦੇ ਹੋਰ ਸ਼ਹਿਰਾਂ 'ਚ 'ਮੁਸਲਿਮ ਲਵ ਜੀਸਸ' ਦੇ ਲਗਾਏ ਗਏ ਹੋਰਡਿੰਗਜ਼

Tuesday, Jan 24, 2023 - 07:28 PM (IST)

ਟੈਕਸਾਸ, ਅਮਰੀਕਾ ਦੇ ਹੋਰ ਸ਼ਹਿਰਾਂ 'ਚ 'ਮੁਸਲਿਮ ਲਵ ਜੀਸਸ' ਦੇ ਲਗਾਏ ਗਏ ਹੋਰਡਿੰਗਜ਼

ਇੰਟਰਨੈਸ਼ਨਲ ਡੈਸਕ- ਅਮਰੀਕਾ (ਯੂ.ਐੱਸ) ਦੇ ਕਈ ਸ਼ਹਿਰਾਂ 'ਚ ਕੁਝ ਖ਼ਾਸ ਹੋਰਡਿੰਗਜ਼ ਲਗਾਏ ਗਏ ਹਨ, ਜਿਨ੍ਹਾਂ ਬਾਰੇ ਲੋਕ ਹੁਣ ਸਵਾਲ ਪੁੱਛ ਰਹੇ ਹਨ। ਦਰਅਸਲ ਅਮਰੀਕਾ ਦੇ ਟੈਕਸਾਸ ਸਮੇਤ ਕਈ ਸ਼ਹਿਰਾਂ 'ਚ ਸੜਕਾਂ ਦੇ ਕਿਨਾਰਿਆਂ 'ਤੇ ਈਸਾਈ ਅਤੇ ਇਸਲਾਮ ਦੀ ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਹੋਰਡਿੰਗ ਲਗਾਏ ਗਏ ਹਨ। ਅਜਿਹਾ ਹੀ ਇਕ ਹੋਰਡਿੰਗ ਹਿਊਸਟਨ ਦੇ ਇਕ ਵਿਅਸਤ ਹਾਈਵੇਅ 'ਤੇ ਵੀ ਦੇਖਿਆ ਗਿਆ ਹੈ। ਜੋ ਉਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦਰਅਸਲ, ਇਸ ਬੋਰਡ 'ਤੇ 'ਮੁਸਲਮਾਨ ਲਵ ਜੀਸਸ' ਲਿਖਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਮੁਸਲਮਾਨ ਯੀਸ਼ੂ ਨਾਲ ਪਿਆਰ ਕਰਦੇ ਹਾਂ। ਇਸ ਸੰਦੇਸ਼ ਦੇ ਹੇਠਾਂ ਇਹ ਵੀ ਲਿਖਿਆ ਗਿਆ ਹੈ ਕਿ 'ਇਕ ਈਸ਼ਵਰ ਅਤੇ ਉਸ ਦੀ ਪੈਗੰਬਰੀ' ਦਾ ਸੰਦੇਸ਼। ਇਨ੍ਹਾਂ ਹੋਰਡਿੰਗਾਂ ਨੂੰ ਲੈ ਕੇ ਹੁਣ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਹੋਰਡਿੰਗ 'ਚ ਹਿਜਾਬ ਪਹਿਣੇ ਨਜ਼ਰ ਆਈ 'ਮੈਰੀ'  
ਦੱਸ ਦੇਈਏ ਕਿ ਇਲੀਨੋਇਸ 'ਚ ਮੌਜੂਦ ਇਸਲਾਮਿਕ ਐਜੂਕੇਸ਼ਨ ਸੈਂਟਰ 'ਗੇਨਪੀਸ' ਡਲਾਸ, ਸ਼ਿਕਾਗੋ ਅਤੇ ਮੱਧ ਨਿਊ ਜਰਸੀ ਸਮੇਤ ਦੇਸ਼ ਭਰ 'ਚ ਧਰਮਾਂ ਦੀਆਂ ਸਾਂਝੀਆਂ ਜੜ੍ਹਾਂ ਨੂੰ ਦਰਸਾਉਣ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਅਜਿਹੇ ਹੋਰਡਿੰਗਜ਼ ਲਗਾ ਰਿਹਾ ਹੈ। ਇੱਥੇ ਇੱਕ ਹੋਰਡਿੰਗ 'ਚ ਮਰਿਯਮ ਨੂੰ ਹਿਜਾਬ ਪਹਿਨੇ ਦਿਖਾਇਆ ਗਿਆ ਹੈ। ਇਸ ਹੋਰਡਿੰਗ 'ਤੇ ਲਿਖਿਆ ਹੈ ਕਿ 'ਕਿਸਮਤ ਵਾਲੀ ਮੈਰੀ ਨੇ ਹਿਜਾਬ ਪਹਿਨਿਆ ਸੀ। ਕੀ ਤੁਸੀਂ ਇਸ ਦਾ ਆਦਰ ਕਰੋਗੇ?'
ਇੱਕ ਹੋਰਡਿੰਗ 'ਤੇ ਨਜ਼ਰ ਆਈ ਕਾਬਾ ਦੀ ਤਸਵੀਰ
ਇਸੇ ਤਰ੍ਹਾਂ ਇੱਕ ਹੋਰ ਹੋਰਡਿੰਗ 'ਚ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਂਦੇ ਕਾਬਾ ਦੀ ਇਮਾਰਤ ਦੀ ਤਸਵੀਰ ਲਗਾਈ ਗਈ ਹੈ ਅਤੇ ਨਾਲ ਹੀ ਸੰਦੇਸ਼ ਲਿਖਿਆ ਗਿਆ ਹੈ ਕਿ 'ਇਬਰਾਹਿਮ ਦੁਆਰਾ ਬਣਾਇਆ ਗਿਆ, ਇੱਕ ਰੱਬ ਦੀ ਪੂਜਾ ਨੂੰ ਸਮਰਪਿਤ, ਲੱਖਾਂ ਮੁਸਲਮਾਨਾਂ ਦੀ ਸਾਲਾਨਾ ਤੀਰਥ ਯਾਤਰਾ ਦਾ ਸਥਾਨ। 
ਐੱਨ.ਜੀ.ਓ ਨੇ ਦਿੱਤੀ ਇਹ ਦਲੀਲ 
ਦੱਸ ਦੇਈਏ ਕਿ 'ਗੇਨਪੀਸ' ਇੱਕ NGO ਹੈ, ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਇਸਲਾਮ ਬਾਰੇ ਜਾਣਕਾਰੀ ਦੇਣਾ ਹੈ। ਉਹ ਇਸਲਾਮ ਬਾਰੇ ਸ਼ੱਕ ਅਤੇ ਭੁਲੇਖੇ ਦੂਰ ਕਰਦਾ ਹੈ। ਇਹ ਹੋਰਡਿੰਗਜ਼ ਜ਼ਿਆਦਾਤਰ ਉਨ੍ਹਾਂ ਸ਼ਹਿਰਾਂ 'ਚ ਲਗਾਏ ਗਏ ਹਨ ਜਿੱਥੇ ਉਨ੍ਹਾਂ ਦਾ ਐੱਨ.ਜੀ.ਓ ਮਜ਼ਬੂਤ ​​ਸਥਿਤੀ 'ਚ ਹੈ ਅਤੇ ਮੁਸਲਿਮਾਂ ਦੀ ਆਬਾਦੀ ਵੱਡੀ ਗਿਣਤੀ 'ਚ ਹੈ।


author

Aarti dhillon

Content Editor

Related News