ਪਾਕਿ ’ਚ ਹਿੰਦੂਆਂ ’ਤੇ ਕਾਤਲਾਨਾ ਹਮਲੇ, 2 ਦੀਆਂ ਮਿਲੀਆਂ ਲਾਸ਼ਾਂ, 1 ਹਿੰਦੂ ਨੇਤਾ ਨੂੰ ਕੀਤਾ ਗੰਭੀਰ ਜ਼ਖ਼ਮੀ
Monday, Aug 22, 2022 - 11:17 AM (IST)

ਅੰਮ੍ਰਿਤਸਰ (ਬਿਊਰੋ)– ਪਾਕਿਸਤਾਨ ਦੇ ਸਿੰਧ ਸੂਬੇ ’ਚ ਘੱਟਗਿਣਤੀ ਭਾਈਚਾਰੇ ’ਤੇ ਕੱਟੜਪੰਥੀਆਂ ਦੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸਿੰਧ ਸੂਬੇ ਦੀ ਸਿੰਧ ਤਾਰੀਕੀ ਪਸੰਦ ਪਾਰਟੀ (ਐੱਸ. ਟੀ. ਪੀ.) ਦੇ ਥਰਪਾਰਕਰ ਡਿਵੀਜ਼ਨ ਦੇ ਯੂਥ ਪ੍ਰਧਾਨ ਪਵਨ ਮੱਲ੍ਹੀ ਪੁੱਤਰ ਘਣਸ਼ਾਮ ਮੱਲ੍ਹੀ ’ਤੇ ਕੱਟੜਪੰਥੀਆਂ ਵਲੋਂ ਕਾਤਲਾਨਾ ਹਮਲਾ ਕੀਤੇ ਜਾਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਹਿੰਦੂ ਆਗੂ ਦੇ ਰਿਹਾਇਸ਼ੀ ਪਲਾਟ ’ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਪਵਨ ਮੱਲ੍ਹੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ: ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣ ਜਾ ਰਹੇ ਜਲੰਧਰ ਦੇ ਹਰਮਨ ਤੇ ਸਿਮਰਨ
ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਸੂਬੇ ਦੇ ਜ਼ਿਲਾ ਟੰਡੋ ਅੱਲ੍ਹਾ ਯਾਰ ਦੇ ਪਿੰਡ ਕਰਿਆਸ਼ਖ ’ਚ ਭੂਰੀ ਕੋਲ੍ਹੀ ਨਾਮੀ ਔਰਤ ਦੀ ਲਾਸ਼ ਭੇਦਭਰੇ ਹਾਲਾਤ ’ਚ ਉਥੋਂ ਦੇ ਕ੍ਰਿਸ਼ਚੀਅਨ ਸਕੂਲ ਅੰਦਰੋਂ ਤੇ ਪਿੰਡ ਝੰਡਾਸ਼ਖ ਨਿਵਾਸੀ ਕ੍ਰਿਸ਼ਨ ਮੇਘਵਾਰ ਨਾਂ ਦੇ ਹਿੰਦੂ ਨੌਜਵਾਨ ਦੀ ਲਾਸ਼ ਪਿੰਡ ਰਾਣੀਪੁਰ ਦੀਆਂ ਰੇਲਵੇ ਲਾਈਨਾਂ ਦੇ ਨੇੜੇ ਮਿਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।