ਬਰਤਾਨੀਆ 'ਚ ਭਾਰਤੀ ਰੈਸਟੋਰੈਂਟ ਮੈਨੇਜਰ ਦੀ ਹੱਤਿਆ, ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ
Saturday, Oct 12, 2024 - 05:37 AM (IST)
ਲੰਡਨ — ਪਾਕਿਸਤਾਨੀ ਮੂਲ ਦੇ 25 ਸਾਲਾ ਵਿਅਕਤੀ ਨੂੰ ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਮੈਨੇਜਰ ਦੀ ਹੱਤਿਆ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ 14 ਫਰਵਰੀ ਨੂੰ ਦੱਖਣੀ-ਪੂਰਬੀ ਇੰਗਲੈਂਡ ਦੇ ਰੀਡਿੰਗ 'ਚ ਸਾਈਕਲ 'ਤੇ ਘਰ ਪਰਤਦੇ ਸਮੇਂ ਰੈਸਟੋਰੈਂਟ ਮੈਨੇਜਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਸ਼ਾਜ਼ੇਬ ਖਾਲਿਦ ਨੂੰ ਪਿਛਲੇ ਮਹੀਨੇ ਰੀਡਿੰਗ ਕ੍ਰਾਊਨ ਕੋਰਟ ਵਿਚ ਮੁਕੱਦਮੇ ਤੋਂ ਬਾਅਦ 36 ਸਾਲਾ ਵਿਗਨੇਸ਼ ਪੱਤਾਭਿਰਾਮਨ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਸ ਹਫਤੇ ਦੇ ਸ਼ੁਰੂ ਵਿਚ ਸਜ਼ਾ ਸੁਣਾਈ ਗਈ ਸੀ। ਟੇਮਜ਼ ਵੈਲੀ ਪੁਲਸ ਦੀ ਮੇਜਰ ਕ੍ਰਾਈਮ ਯੂਨਿਟ ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਸਟੂਅਰਟ ਬ੍ਰੈਂਗਵਿਨ ਨੇ ਕਿਹਾ, “ਮੈਂ ਖਾਲਿਦ ਨੂੰ ਸੁਣਾਈ ਗਈ ਲੰਮੀ ਸਜ਼ਾ ਤੋਂ ਖੁਸ਼ ਹਾਂ। "ਇਹ ਉਸਦੇ ਕੰਮਾਂ ਦਾ ਸੱਚਮੁੱਚ ਘਿਣਾਉਣੇ ਸੁਭਾਅ ਨੂੰ ਦਰਸਾਉਂਦਾ ਹੈ।"