ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਦਾ ਕਤਲ
Saturday, Sep 03, 2022 - 10:46 AM (IST)
ਨਿਊਯਾਰਕ/ ਸਰੀ (ਰਾਜ ਗੋਗਨਾ)- ਕੈਨੇਡਾ ਦੇ ਸ਼ਹਿਰ ਸਰੀ ਦੇ 14100 ਬਲਾਕ ਦੇ 61 ਐਵੇਨਿਊ ਦੇ ਨੇੜੇ ਗੁਆਂਢੀਆਂ ਨਾਲ ਹੋਏ ਝਗੜੇ ਵਿਚ ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਮਨਬੀਰ ਮਨੀ ਅਮਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਝਗੜਾ ਇਕੋਲ ਵੁਡਵਰਡ ਹਿੱਲ ਦੇ ਨੇੜੇ ਦੁਪਹਿਰ 2:00 ਵਜੇ ਦੇ ਕਰੀਬ ਹੋਇਆ ਸੀ। ਪੁਲਸ ਨੇ ਮਨਬੀਰ ਮਨੀ ਅਮਰ ਦੇ ਕਤਲ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਉਸ ਦਾ ਨਾਂ ਜ਼ਾਹਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਪਾਕਿ 'ਚ ਰਾਹਤ ਸਮੱਗਰੀ ਦਿਵਾਉਣ ਬਹਾਨੇ ਹੜ੍ਹ ਪੀੜਤ ਕੁੜੀ ਨਾਲ 2 ਨੌਜਵਾਨਾਂ ਨੇ ਮਿਟਾਈ ਹਵਸ
ਸਰੀ RCMP ਨੂੰ ਦੋ ਆਦਮੀਆਂ ਵਿਚਕਾਰ ਝਗੜੇ ਦੀਆਂ ਰਿਪੋਰਟਾਂ ਤੋਂ ਬਾਅਦ ਦੱਖਣੀ ਨਿਊਟਨ ਵਿੱਚ 61 ਐਵੇਨਿਊ ਵਿੱਚ ਬੁਲਾਇਆ ਗਿਆ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਅਮਰ ਨੂੰ ਜ਼ਖਮੀ ਹਾਲਤ ਵਿੱਚ ਪਾਇਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਇੰਟੈਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐੱਚ.ਆਈ.ਟੀ.) ਦੇ ਮੀਡੀਆ ਰਿਲੇਸ਼ਨ ਅਫਸਰ ਟਿਮੋਥੀ ਪਿਰੋਟੀ ਨੇ ਕਿਹਾ ਕਿ ਇਹ ਦੋ ਗੁਆਂਢੀਆਂ ਵਿਚਕਾਰ ਲੜਾਈ ਦਾ ਮਾਮਲਾ ਸੀ। ਇਹ ਦੁਖਦਾਈ ਹੈ ਕਿ ਇਹ ਸਥਿਤੀ ਇਸ ਹੱਦ ਤੱਕ ਵੱਧ ਗਈ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ I