ਇਕ ਤੋਂ ਬਾਅਦ ਇਕ ਕਈ ਵਾਹਨਾਂ ਦੀ ਹੋਈ ਭਿਆਨਕ ਟੱਕਰ ! ਸੜਕ ''ਤੇ ਵਿਛ ਗਈਆਂ ਲਾਸ਼ਾਂ, 63 ਲੋਕਾਂ ਦੀ ਹੋਈ ਮੌਤ

Wednesday, Oct 22, 2025 - 12:57 PM (IST)

ਇਕ ਤੋਂ ਬਾਅਦ ਇਕ ਕਈ ਵਾਹਨਾਂ ਦੀ ਹੋਈ ਭਿਆਨਕ ਟੱਕਰ ! ਸੜਕ ''ਤੇ ਵਿਛ ਗਈਆਂ ਲਾਸ਼ਾਂ, 63 ਲੋਕਾਂ ਦੀ ਹੋਈ ਮੌਤ

ਕੰਪਾਲਾ (ਏਜੰਸੀ)- ਪੱਛਮੀ ਯੂਗਾਂਡਾ ਵਿੱਚ ਇੱਕ ਹਾਈਵੇਅ 'ਤੇ ਕਈ ਵਾਹਨਾਂ ਦੀ ਟੱਕਰ ਵਿੱਚ ਘੱਟੋ-ਘੱਟ 63 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਤੋਂ ਬਾਅਦ (ਮੰਗਲਵਾਰ ਨੂੰ 2100 GMT) ਉੱਤਰੀ ਯੂਗਾਂਡਾ ਦੇ ਇੱਕ ਪ੍ਰਮੁੱਖ ਸ਼ਹਿਰ ਗੁਲੂ ਜਾਣ ਵਾਲੇ ਹਾਈਵੇਅ 'ਤੇ ਵਾਪਰਿਆ।

ਇਹ ਵੀ ਪੜ੍ਹੋ: 'ਦੀਆ ਔਰ ਬਾਤੀ ਹਮ' ਫੇਮ ਅਦਾਕਾਰਾ ਨੇ ਲਿਆ ਸੰਨਿਆਸ, ਐਕਟਿੰਗ ਦੀ ਦੁਨੀਆ ਤੋਂ ਬਣਾਈ ਦੂਰੀ

PunjabKesari

ਪੁਲਸ ਦੇ ਅਨੁਸਾਰ, 2 ਬੱਸਾਂ ਸਮੇਤ 4 ਵਾਹਨ ਟੱਕਰ ਵਿੱਚ ਸ਼ਾਮਲ ਸਨ। ਇਹ ਟੱਕਰ ਉਦੋਂ ਹੋਈ ਜਦੋਂ ਇੱਕ ਬੱਸ ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਲਾਰੀ ਨੂੰ ਟੱਕਰ ਮਾਰ ਦਿੱਤੀ। ਯੂਗਾਂਡਾ ਵਿੱਚ ਸੜਕ ਹਾਦਸੇ ਆਮ ਹਨ। ਪੁਲਸ ਆਮ ਤੌਰ 'ਤੇ ਅਜਿਹੇ ਹਾਦਸਿਆਂ ਲਈ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਡਰਾਈਵਰਾਂ ਨੂੰ ਦੋਸ਼ੀ ਠਹਿਰਾਉਂਦੀ ਹੈ।

ਇਹ ਵੀ ਪੜ੍ਹੋ: ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ 'ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News