ਬੰਬ ਧਮਾਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਪੋਲਿੰਗ ਬੂਥ ਬਣੇ ਨਿਸ਼ਾਨੇ

Saturday, Oct 20, 2018 - 03:49 PM (IST)

ਬੰਬ ਧਮਾਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਪੋਲਿੰਗ ਬੂਥ ਬਣੇ ਨਿਸ਼ਾਨੇ

ਕਾਬੁਲ(ਏਜੰਸੀ)— ਅਫਗਾਨਿਸਤਾਨ ਦੇ ਕਾਬੁਲ 'ਚ ਸ਼ਨੀਵਾਰ ਨੂੰ ਕਈ ਪੋਲਿੰਗ ਬੂਥਾਂ 'ਚ ਬੰਬ ਧਮਾਕੇ ਹੋਏ, ਜਿਸ ਕਾਰਨ 30 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਇਕ ਸਕੂਲ 'ਚ ਬਣੇ ਪੋਲਿੰਗ ਸਟੇਸ਼ਨ 'ਚੋਂ ਲੋਕ ਭੱਜਦੇ ਦਿਖਾਈ ਦਿੱਤੇ। ਲੰਬੇ ਸਮੇਂ ਬਾਅਦ ਇੱਥੇ ਸੰਸਦੀ ਚੋਣਾਂ 'ਚ ਸ਼ਨੀਵਾਰ ਨੂੰ ਵੋਟਾਂ ਸ਼ੁਰੂ ਹੋਈਆਂ ਹਨ। ਦੇਸ਼ 'ਚ ਹਜ਼ਾਰਾਂ ਸੁਰੱਖਿਆ ਅਧਿਕਾਰੀ ਤਾਇਨਾਤ ਹਨ ਪਰ ਬੰਬ ਧਮਾਕਿਆਂ ਮਗਰੋਂ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠ ਰਹੇ ਹਨ।


Related News