ਫਰਿਜ਼ਨੋ ''ਚ ਪੰਜਾਬੀਅਤ ਦਾ ਮਾਣ ਬਹੁਪੱਖੀ ਸ਼ਖਸੀਅਤ ਡਾ. ਗੁਰੂਮੇਲ ਸਿੰਘ ਸਿੱਧੂ ਨਹੀਂ ਰਹੇ

Friday, Oct 07, 2022 - 04:53 PM (IST)

ਫਰਿਜ਼ਨੋ ''ਚ ਪੰਜਾਬੀਅਤ ਦਾ ਮਾਣ ਬਹੁਪੱਖੀ ਸ਼ਖਸੀਅਤ ਡਾ. ਗੁਰੂਮੇਲ ਸਿੰਘ ਸਿੱਧੂ ਨਹੀਂ ਰਹੇ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਬਹੁਪੱਖੀ ਸ਼ਖਸੀਅਤ ਡਾ. ਗੁਰੂਮੇਲ ਸਿੱਧੂ ਆਪਣਾ ਸੰਸਾਰਕ ਸਫਰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਕੀਤੀਆਂ ਅਤੇ ਉਨ੍ਹਾਂ ਸੰਬੰਧੀ ਕਈ ਕਿਤਾਬਾਂ ਲਿਖੀਆਂ। ਇਸੇ ਤਰ੍ਹਾਂ ਉਹ ਪੰਜਾਬੀ ਸਾਹਿਤ ਪ੍ਰਤੀ ਵੀ ਹਮੇਸ਼ਾ ਸਰਗਰਮ ਰਹਿੰਦੇ ਸਨ। ਉਹ ਇਕ ਚੰਗੇ ਆਲੋਚਕ ਵੀ ਸਨ, ਜੋ ਹਮੇਸ਼ਾ ਚੰਗਿਆਈ ਦੀ ਉਮੀਦ ਰੱਖਦੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 'ਭੰਗ' ਰੱਖਣ 'ਤੇ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ, ਹਜ਼ਾਰਾਂ ਲੋਕਾਂ ਦੀ ਰਿਹਾਈ ਦੇ ਆਦੇਸ਼

ਬਹੁਤ ਸਾਰੇ ਸਥਾਨਿਕ ਲੇਖਕਾਂ ਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲਦਾ ਰਹਿੰਦਾ ਸੀ। ਉਹ ਇਕ ਚੰਗੇ ਬੁਲਾਰੇ ਵੀ ਸਨ। ਡਾਕਟਰ ਸਾਹਿਬ ਦੇ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਵੱਲੋਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ, ਪਰਿਵਾਰ ਅਤੇ ਹੋਰ ਮਿੱਤਰ-ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਗਲੇ ਦਿਨਾਂ ਵਿੱਚ ਸਵਰਗਵਾਸੀ ਡਾ. ਗੁਰੂਮੇਲ ਸਿੰਘ ਸਿੱਧੀ ਦੇ ਅੰਤਮ ਸੰਸਕਾਰ, ਸ਼ਰਧਾਜ਼ਲੀਆਂ ਅਤੇ  ਅੰਤਮ ਅਰਦਾਸ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਮਿਲਣ ‘ਤੇ ਸਾਂਝੀ ਕੀਤੀ ਜਾਵੇਗੀ।


author

Vandana

Content Editor

Related News