ਕੈਨੇਡਾ ''ਚ ਜ਼ਮੀਨ ਖਿਸਕਣ ਨਾਲ 1 ਦੀ ਮੌਤ, ਬਚਾਅ ਕੰਮ ਜਾਰੀ

Wednesday, Nov 17, 2021 - 03:46 PM (IST)

ਕੈਨੇਡਾ ''ਚ ਜ਼ਮੀਨ ਖਿਸਕਣ ਨਾਲ 1 ਦੀ ਮੌਤ, ਬਚਾਅ ਕੰਮ ਜਾਰੀ

ਓਟਾਵਾ (ਯੂ.ਐਨ.ਆਈ.): ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਲਿਲੂਏਟ ਇਲਾਕੇ ਤੋਂ ਕੁਝ ਹੀ ਦੂਰੀ 'ਤੇ ਭਿਆਨਕ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਘੱਟੋ-ਘੱਟ ਇੱਕ ਔਰਤ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸੂਬੇ 'ਚ ਹਫਤੇ ਦੇ ਅੰਤ 'ਚ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਭਿਆਨਕ ਹੜ੍ਹ ਆ ਗਿਆ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਟਾਪੂ 'ਤੇ ਇਕੱਠੇ ਹੋਏ 5 ਕਰੋੜ ਆਦਮਖੋਰ 'ਕੇਕੜੇ' (ਵੀਡੀਓ)

ਪੁਲਸ ਨੇ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ,"ਸੋਮਵਾਰ ਸਵੇਰੇ ਲਿਲੂਏਟ ਦੇ ਹਾਈਵੇਅ 99 ਨੇੜੇ ਜ਼ਮੀਨ ਖਿਸਕਣ ਮਗਰੋਂ ਮਿੱਟੀ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਖੋਜ ਦੇ ਯਤਨ ਅੱਜ ਵੀ ਜਾਰੀ ਹਨ।" ਬਿਆਨ ਵਿਚ ਕਿਹਾ ਗਿਆ ਹੈ ਕਿ ਪੀੜਤਾ ਦੀ ਮੌਤ ਦੇ ਹਾਲਾਤ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਅਜੇ ਤੱਕ ਲਾਪਤਾ ਲੋਕਾਂ ਅਤੇ ਮਲਬੇ ਵਿੱਚ ਫਸੇ ਵਾਹਨਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਾਂਚਕਰਤਾਵਾਂ ਨੂੰ ਹੁਣ ਤੱਕ ਦੋ ਲਾਪਤਾ ਲੋਕਾਂ ਦੀਆਂ ਰਿਪੋਰਟਾਂ ਮਿਲੀਆਂ ਹਨ।

PunjabKesari


author

Vandana

Content Editor

Related News