ਚੀਨ ''ਚ ਭਾਰੀ ਮੀਂਹ ਕਾਰਨ ਮਸ਼ਹੂਰ ਸੈਲਾਨੀ ਸਥਾਨ ਬੰਦ
Sunday, Sep 15, 2019 - 03:11 PM (IST)

ਸ਼ਿਆਨ— ਚੀਨ 'ਚ ਭਾਰੀ ਮੀਂਹ ਕਾਰਨ ਉੱਤਰੀ ਪੱਛਮੀ ਸੂਬੇ 'ਚ ਸੈਲਾਨੀ ਸਥਾਨ ਮਾਊਂਟ ਹੁਆਸ਼ਾਨ ਨੂੰ ਐਤਵਾਰ ਦੁਪਹਿਰ ਸਮੇਂ ਥੋੜੀ ਦੇਰ ਲਈ ਬੰਦ ਕਰ ਦਿੱਤਾ ਗਿਆ ਹੈ। ਮਾਊਂਟ ਹੁਆਸ਼ਾਨ ਦੀ ਪ੍ਰਬੰਧਨ ਕਮੇਟੀ ਨੇ ਦੱਸਿਆ ਕਿ ਮੁੱਖ ਚੋਟੀ ਅਤੇ ਸ਼ਿਆਨੂ ਸਪਾਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਖੇਤਰ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਪਿਆ ਹੈ। ਵੀਰਵਾਰ ਸਵੇਰੇ 9 ਵਜੇ ਤਕ ਇੱਥੇ 60 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ।
ਸਥਾਨਕ ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਵੀਰਵਾਰ ਤਕ ਲਗਾਤਾਰ ਪੈਂਦਾ ਰਹੇਗਾ। ਇਸ ਦੇ ਕਾਰਨ ਢਿੱਗਾਂ ਡਿੱਗਣ ਅਤੇ ਚਿੱਕੜ 'ਚ ਧੱਸਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਮੌਸਮ 'ਚ ਸੁਧਾਰ ਹੋਣ ਦੇ ਬਾਅਦ ਹੀ ਮਾਊਂਟ ਹੁਆਸ਼ਾਨ ਨੂੰ ਦੋਬਾਰਾ ਖੋਲ੍ਹਿਆ ਜਾਵੇਗਾ। ਇਹ ਚੀਨ ਦੀਆਂ ਪੰਜ ਸਭ ਤੋਂ ਸੋਹਣੀਆਂ ਪਹਾੜੀਆਂ 'ਚੋਂ ਇਕ ਹੈ ਅਤੇ ਆਪਣੀਆਂ ਤਿੱਖੀਆਂ ਅਤੇ ਖਤਰਨਾਕ ਚੋਟੀਆਂ ਲਈ ਮਸ਼ਹੂਰ ਹੈ।