ਮਾਊਂਟ ਐਵਰੈਸਟ ''ਤੇ ਪਰਬਤਰੋਹੀਆਂ ਦੀਆਂ ਮੌਤਾਂ ''ਭੀੜਭਾੜ'' ਕਰਕੇ ਨਹੀ ਹੋਈਆਂ : ਨੇਪਾਲ ਸਰਕਾਰ

Friday, Jun 14, 2019 - 02:05 AM (IST)

ਮਾਊਂਟ ਐਵਰੈਸਟ ''ਤੇ ਪਰਬਤਰੋਹੀਆਂ ਦੀਆਂ ਮੌਤਾਂ ''ਭੀੜਭਾੜ'' ਕਰਕੇ ਨਹੀ ਹੋਈਆਂ : ਨੇਪਾਲ ਸਰਕਾਰ

ਕਾਠਮੰਡੂ - ਨੇਪਾਲ ਸਰਕਾਰ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਵੱਡੀ ਗਿਣਤੀ 'ਚ ਪਰਬਤਰੋਹੀਆਂ ਦੀ ਮੌਤ ਸਿਰਫ 'ਭੀੜਭਾੜ' ਹੋਣ ਕਾਰਨ ਹੀ ਨਹੀਂ ਹੋਈ ਹੈ। ਇਸ ਦੇ ਪਿੱਛੇ ਬੇਹੱਦ ਉੱਚਾਈ 'ਤੇ ਹੋਣ ਵਾਲੀ ਬੀਮਾਰੀਆਂ, ਦੂਜੇ ਸਿਹਤ ਕਾਰਨ ਅਤੇ ਖਰਾਬ ਮੌਸਮ ਵੀ ਕਾਰਕ ਹਨ। ਅੰਤਰਰਾਸ਼ਟਰੀ ਮੀਡੀਆ ਨੇ ਮਾਊਂਟ ਐਵਰੈਸਟ 'ਤੇ ਮ੍ਰਿਤਕਾਂ ਦਾ ਅੰਕੜਾ 11 ਦੱਸਿਆ ਹੈ ਜੋ ਇਸ ਨੂੰ 2015 ਤੋਂ ਬਾਅਦ ਸਭ ਤੋਂ ਖਤਰਨਾਕ ਬਣਾਉਂਦਾ ਹੈ।
ਨੇਪਾਲ ਸੈਰ-ਸਪਾਟਾ ਮੰਤਰਾਲੇ ਨੇ ਹਾਲਾਂਕਿ ਮਰਨ ਵਾਲਿਆਂ ਦਾ ਅੰਕੜਾ 9 ਹੀ ਦਿੱਤਾ ਹੈ। 4 ਭਾਰਤੀ ਪਰਬਤਰੋਹੀਆਂ ਦੀ ਮੌਤ 8848 ਮੀਟਰ ਦੀ ਉੱਚਾਈ ਵਾਲੇ ਮਾਊਂਟ ਐਵਰੈਸਟ 'ਤੇ ਹੋਈ ਜਦਕਿ ਮਾਊਂਟ ਕੰਚਨਜੰਘਾ ਅਤੇ ਮਾਊਂਟ ਮਕਾਲੂ 'ਚ ਵੀ 2-2 ਭਾਰਤੀ ਪਰਬਤਰੋਹੀਆਂ ਦੀ ਜਾਨ ਗਈ ਜਿਸ ਨਾਲ ਹਿਮਾਲਿਆ 'ਚ ਮਰਨ ਵਾਲੇ ਭਾਰਤੀਆਂ ਦਾ ਅੰਕੜਾ ਕੱਲ 8 ਪਹੁੰਚ ਗਿਆ। ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਡਾਂਡੂ ਰਾਜ ਘਿਮੀਰੇ ਨੇ ਆਖਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਵੱਲੋਂ ਮਾਊਂਟ ਐਵਰੈਸਟ 'ਤੇ ਮੌਤਾਂ ਨੂੰ ਲੈ ਕੇ ਜਦੋਂ ਕਈ ਪਰਬਤਰੋਹੀਆਂ 'ਚੋਂ ਇਕ ਹੀ ਸਮੇਂ 'ਚ ਟਾਪ 'ਤੇ ਪਹੁੰਚਣ ਦੀ ਹੋੜ ਰਹਿੰਦੀ ਹੈ ਅਤੇ ਖਾਸ ਤੌਰ 'ਤੇ 8000 ਮੀਟਰ ਤੋਂ ਜ਼ਿਆਦਾ ਦੀ ਉੱਚਾਈ 'ਤੇ ਖਤਰਨਾਕ ਹੁੰਦਾ ਹੈ ਜਿਸ ਨੂੰ 'ਡੈਥ ਜ਼ੋਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। 'ਦਿ ਹਿਮਾਲਿਆ ਟਾਈਮਸ' ਦੀ ਖਬਰ ਮੁਤਾਬਕ ਵਿਭਾਗ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਰਬਤਰੋਹੀਆਂ ਦੀ ਸੁਰੱਖਿਆ ਨੂੰ ਅਣਦੇਖਿਆ ਕਰਦੇ ਹੋਏ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੱੜਣ ਲਈ ਕਾਫੀ ਜ਼ਿਆਦਾ ਪਰਮਿਟ ਜਾਰੀ ਕਰਨ ਨੂੰ ਲੈ ਕੇ ਉਸ ਦੀ ਤਿੱਖੀ ਨਿੰਦਾ ਹੋ ਰਹੀ ਹੈ।


author

Khushdeep Jassi

Content Editor

Related News