2 ਬੱਚਿਆਂ ਦੀ ਮਾਂ ਨੇ ''ਟਾਟ'' ਨਾਲ ਰਚਾਇਆ ਵਿਆਹ
Sunday, Dec 29, 2019 - 10:49 PM (IST)

ਲੰਡਨ - ਅੱਜ ਦੇ ਸਮੇਂ 'ਚ ਲੋਕ ਜਿਸ ਨੂੰ ਪਿਆਰ ਕਰਦੇ ਹਨ, ਉਹ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ। ਬਹੁਤੇ ਲੋਕਾਂ ਨੇ ਦੇਖਿਆ ਅਤੇ ਸੁਣਿਆ ਹੋਵੇਗਾ ਕਿ ਕਿਸੇ ਵਿਅਕਤੀ ਨੇ ਆਪਣੇ ਕੁੱਤੇ ਨਾਲ ਵਿਆਹ ਕਰਵਾ ਲਿਆ ਅਤੇ ਕਿਸੇ ਨੇ ਆਪਣੇ ਬਿੱਲੀ ਨਾਲ। ਅਜਿਹੀ ਹੀ ਖਬਰ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਮੈਨਚੈਸਟਰ ਦੇ ਰਹਿਣ ਵਾਲੀ ਇਕ 26 ਸਾਲਾ ਕੁੜੀ ਆਪਣੇ ਕਮਰੇ 'ਚ ਵਿਛਾਏ ਜਾਣ ਵਾਲੇ 'ਟਾਟ' ਭਾਵ ਮੈਟ ਨਾਲ ਹੀ ਵਿਆਹ ਕਰਵਾ ਲਿਆ। ਦੱਸ ਦਈਏ ਕਿ ਇਸ 26 ਸਾਲਾ ਮਹਿਲਾ ਦਾ ਨਾਂ ਬੈਕੀ ਕੋਕਸ ਹੈ ਅਤੇ ਇਹ 2 ਬੱਚਿਆਂ ਦੀ ਮਾਂ ਵੀ ਹੈ। ਬੈਕੀ ਇਕ ਕਸੀਨੋ 'ਚ ਕੰਮ ਕਰਦੀ ਹੈ ਅਤੇ ਉਹ ਆਪਣੇ ਟਾਟ ਨੂੰ ਪਿਆਰ ਨਾਲ 'ਮੈਟ' ਆਖਦੀ ਹੈ।
ਉਹ ਆਖਦੀ ਹੈ ਕਿ ਮੈਂ ਮੈਟ ਨੂੰ ਇਕ ਸਾਲ ਪਹਿਲਾਂ ਖਰੀਦਿਆ ਸੀ ਅਤੇ ਹੌਲੀ-ਹੌਲੀ ਮੈਨੂੰ ਇਸ ਨਾਲ ਪਿਆਰ ਹੋ ਗਿਆ। ਜਦ ਮੇਰੇ ਦੋਨੋਂ ਬੱਚੇ ਬੈੱਡ 'ਤੇ ਖੇਡ ਰਹੇ ਹੁੰਦੇ ਹਨ, ਮੈਂ ਉਸ ਨੂੰ ਹੇਠਾਂ ਵਿਛਾ ਕੇ ਉਸ ਨਾਲ ਗੱਲਾਂ ਕਰਦੀ ਹਾਂ ਅਤੇ ਉਸ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਹਾਂ। ਉਹ ਅੱਗੇ ਆਖਦੀ ਹੈ ਕਿ ਮੈਂ ਆਪਣੇ ਮੈਟ ਨਾਲ ਵਾਅਦਾ ਕੀਤਾ ਹੈ ਕਿ ਮੈਂ ਕਦੇ ਵੀ ਇਸ 'ਤੇ ਪੈਰ ਨਹੀਂ ਰੱਖਾਂਗੀ ਅਤੇ ਮੈਂ ਦਿਨ 'ਚ ਕਈ ਵਾਰ ਉਹ ਇਸ ਦੀ ਸਾਫ ਸਫਾਈ ਕਰਦੀ ਹੈ। ਉਥੇ ਹੀ ਘਰ ਦੀ ਸਾਫ ਸਫਾਈ ਅਤੇ ਦਾਗ ਮਿਟਾਉਣ ਲਈ ਵਰਤੇ ਜਾਣ ਵਾਲੇ ਇਕ ਲੀਕਿਊਡ ਬਣਾਉਣ ਵਾਲੀ ਕੰਪਨੀ ਵੱਲੰ ਬੈਕੀ ਦੇ ਵਿਆਹ ਪੂਰਾ ਖਰਚ ਚੁੱਕਿਆ ਗਿਆ ਅਤੇ ਉਸ ਦਾ ਮੈਟ ਨਾਲ ਵਿਆਹ ਕਰਾਇਆ ਤਾਂ ਜੋ ਉਹ ਦੋਵੇਂ ਖੁਸ਼ ਰਹਿਣ। ਦੱਸ ਦਈਏ ਕਿ ਵਿਆਹ ਦੌਰਾਨ ਬੈਕੀ ਨੇ ਮੈਟ ਦੇ ਨਾਂ ਦੀ ਮੁੰਦਰੀ ਵੀ ਆਪਣੇ ਉਂਗਲੀ 'ਚ ਪਾਈ ਹੈ। ਉਹ ਆਖਦੀ ਹੈ ਕਿ ਮੈਂ ਮੈਟ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇਸ ਨੂੰ ਮੈਂ ਆਪਣੇ ਵੱਖ ਨਹੀਂ ਕਰਨਾ ਚਾਹੁੰਦੀ।