ਮਾਂ ਸੀ ਜਾਂ ਡੈਣ! ਮਾਸੂਮ ਬੱਚੀ ਦੇ ਸਰੀਰ ''ਚ ਰਸਾਇਣਕ ਪ੍ਰਕਿਰਿਆ ਕਰਵਾ ਕੇ ਦਿੱਤੀ ਦਰਦਨਾਕ ਮੌਤ (ਤਸਵੀਰਾਂ)
Friday, Aug 05, 2016 - 06:41 PM (IST)

ਕੈਰੋਲੀਨਾ— ਅਮਰੀਕਾ ਦੇ ਦੱਖਣੀ ਕੈਰੋਲੀਨਾ ਵਿਚ ਕਲਯੁਗੀ ਮਾਂ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਆਪਣੀ ਬੱਚੀ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮੌਤ ਦਿੱਤੀ। ਜਾਣਕਾਰੀ ਮੁਤਾਬਕ 23 ਸਾਲਾ ਔਰਤ ਕਿੰਬਰਲੀ ਮਾਰਟਿਨ ਨੇ ਆਪਣੀ 17 ਮਹੀਨਿਆਂ ਦੀ ਬੱਚੀ ਨੂੰ ਜਾਨੋਂ ਮਾਰਨ ਲਈ ਉਸ ਨੂੰ ਲੋੜ ਤੋਂ ਜ਼ਿਆਦਾ ਨਮਕ ਖੁਆਇਆ ਜਿਸ ਨਾਲ ਬੱਚੀ ਦੇ ਸਰੀਰ ਵਿਚ ਨਮਕ ਦੀ ਰਸਾਇਣਕ ਪ੍ਰਕਿਰਿਆ ਹੋਈ, ਜਿਸ ਨੂੰ ਉਹ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਦੀ ਹਾਲਤ ਵਿਗੜ ਗਈ। ਬੱਚੀ ਨੂੰ ਬਾਅਦ ਵਿਚ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਨਮਕ ਦਾ ਪਾਣੀ ਮਾਸੂਮ ਬੱਚੀ ਦੇ ਸਰੀਰ ਵਿਚ ਪੂਰੀ ਤਰ੍ਹਾਂ ਫੈਲ ਚੁੱਕਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਡਾਕਟਰਾਂ ਨੇ ਕਿਹਾ ਕਿ ਬੱਚੀ ਸਰੀਰਕ ਤੌਰ ''ਤੇ ਇੰਨੀਂ ਮਜ਼ਬੂਤ ਨਹੀਂ ਸੀ ਕਿ ਨਮਕ ਦੀ ਰਸਾਇਣਕ ਪ੍ਰਕਿਰਿਆ ਨੂੰ ਬਰਦਾਸ਼ਤ ਕਰ ਸਕੇ। ਪੁਲਸ ਨੇ ਬੱਚੀ ਦੀ ਕਾਤਲ ਮਾਂ ਕਿੰਬਰਲੀ ਮਾਰਟਿਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਕਤਲ ਅਤੇ ਬਾਲ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕੀ ਕਾਨੂੰਨ ਦੇ ਹਿਸਾਬ ਨਾਲ ਦੋਸ਼ੀ ਔਰਤ ਨੂੰ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।