ਮਾਂ ਨੇ ਬੇਟੀ ਲਈ ਆਨਲਾਈਨ ਸਟੋਰ ਤੋਂ ਖਰੀਦੀ ਗੁੱਡੀ, ਅਸਲੀਅਤ ਜਾਣ ਉੱਡੇ ਹੋਸ਼

01/03/2020 6:09:36 PM

ਨਿਊਜਰਸੀ- ਕ੍ਰਿਸਮਸ 'ਤੇ ਆਪਣੀ ਬੇਟੀ ਐਲੀ ਨੂੰ ਗਿਫਟ ਦੇਣ ਲਈ ਐਲਿਜ਼ਾਬੇਥ ਫੇਡਲੀ ਨੇ ਆਨਲਾਈਨ ਸਟੋਰ ਤੋਂ ਇਕ ਗੁੱਡੀ ਖਰੀਦੀ। ਪਰ ਜਦੋਂ ਉਹਨਾਂ ਨੇ ਉਸ ਨੂੰ ਖੋਲਿਆ ਤਾਂ ਉਸ ਦੇ ਅੰਦਰੋਂ ਇਕ ਡਰਾਵਨੀ ਦਿਖਣ ਵਾਲੀ ਗੁੱਡੀ ਮਿਲੀ। ਬੱਚੀ ਇਸ ਤੋਂ ਇੰਨੀ ਘਬਰਾਈ ਹੋਈ ਸੀ ਕਿ ਉਸ ਨੇ ਹਰੇ ਵਾਲਾਂ ਵਾਲੀ ਗੁੱਡੀ ਨੂੰ ਹੱਥ ਵੀ ਨਹੀਂ ਲਾਇਆ। ਬਾਅਦ ਵਿਚ ਜਦੋਂ ਗੁੱਡੀ ਨੂੰ ਨਿਊਜਰਸੀ ਦੇ ਸਿਕੈਕਸ ਵਿਚ ਸਥਿਤ ਇਕ ਡਾਲ ਐਂਡ ਟੈਡੀ ਬੀਅਰ ਹਸਪਤਾਲ ਵਿਚ ਰਿਪੇਅਰ ਲਈ ਭੇਜਿਆ ਗਿਆ ਤਾਂ ਉਸ ਦੇ ਅੰਦਰੋਂ 56 ਗ੍ਰਾਮ ਕੋਕੀਨ ਮਿਲੀ।

PunjabKesari

ਥੋੜੇ ਹੀ ਸਮੇਂ ਬਾਅਦ ਐਲਿਜ਼ਾਬੇਥ ਨੂੰ ਇਕ ਡਿਟੈਕਟਿਵ ਨੇ ਫੋਨ ਕੀਤਾ। ਉਸ ਨੇ ਮਹਿਲਾ ਤੋਂ ਗੁੱਡੀ ਬਾਰੇ ਪੁੱਛਗਿੱਛ ਕੀਤੀ। ਉਸ ਤੋਂ ਪੁੱਛਿਆ ਗਿਆ ਕਿ ਕੀ ਇਹ ਉਸ ਨੂੰ ਕਿਸੇ ਅੰਕਲ ਨੇ ਦਿੱਤੀ ਸੀ, ਜਿਸ ਨੇ 30 ਸਾਲ ਪਹਿਲਾਂ ਉਸ ਵਿਚ ਡਰੱਗ ਭਰੀ ਸੀ। ਐਲਿਜ਼ਾਬੇਥ ਨੇ ਕਿਹਾ ਕਿ ਉਸ ਨੇ ਇਹ ਡਾਲ ਆਨਲਾਈਨ ਸਟੋਰ ਤੋਂ ਖਰੀਦੀ ਹੈ ਪਰ ਐਲਿਜ਼ਾਬੇਥ ਦੀ ਮੁਸੀਬਤ ਇਥੇ ਹੀ ਖਤਮ ਨਹੀਂ ਹੋਈ।

PunjabKesari

ਜਾਸੂਸ ਨੇ ਉਸ ਤੋਂ ਪੁੱਛਿਆ ਕਿ ਉਹ ਉਸ ਨੇ ਦ ਲਿਟਿਲ ਮਰਮੇਡ ਤੋਂ ਖਿਡੌਣਾ ਖਰੀਦਣ ਦੀ ਬਜਾਏ ਆਪਣੀ ਬੇਟੀ ਨੂੰ ਆਨਲਾਈਨ ਸਟੋਰ ਤੋਂ ਹੀ ਡਾਲ ਕਿਉਂ ਖਰੀਦ ਕੇ ਦਿੱਤੀ। ਐਲਿਜ਼ਾਬੇਥ ਨੇ ਪਰਲ ਦੀ ਤਸਵੀਰ ਦੇ ਨਾਲ ਖੁਦ ਨਾਲ ਵਾਪਰੀ ਘਟਨਾ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ। ਉਹਨਾਂ ਨੇ ਲਿਖਿਆ ਕਿ ਐਲੀ ਨੇ ਇਕ ਮਰਮੇਡ ਡਾਲ ਦੇ ਲਈ ਕਿਹਾ ਸੀ ਜੋ ਏਰਿਅਲ ਵਿਚ ਮਿਲਣ ਦੀ ਉਮੀਦ ਨਹੀਂ ਸੀ ਕਿਉਂਕਿ ਉਥੇ ਵੱਡੀ ਗੁੱਡੀ ਮਿਲਦੀ ਹੈ।

ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਕੀਤੀ ਗਈ ਤਾਂਕਿ ਇਹ ਪਤਾ ਲੱਗ ਸਕੇ ਕਿ ਡਰੱਗ ਐਲਿਜ਼ਾਬੇਥ ਦੀ ਸੀ। ਅਖੀਰ ਜਾਂਚ ਤੋਂ ਬਾਅਦ ਪਰਿਵਾਰ ਨੂੰ ਜਾਣ ਦਿੱਤਾ ਗਿਆ। ਪੁਲਸ ਨੇ ਅਲਬਾਮਾ ਵਿਚ ਗੁੱਡੀ ਨਿਰਮਾਤਾ 'ਤੇ ਸਟਿੰਗ ਕੀਤਾ ਤੇ ਇਕ ਅੰਤਰਰਾਸ਼ਟਰੀ ਡਰੱਗ ਟ੍ਰਾਇਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਐਲਿਜ਼ਾਬੇਥ ਦੇ ਨਾਲ ਹੋਈ ਇਸ ਘਟਨਾ ਨੂੰ ਹੁਣ ਤੱਕ 29,000 ਲੋਕਾਂ ਨੇ ਸ਼ੇਅਰ ਕੀਤਾ ਹੈ।


Baljit Singh

Content Editor

Related News