ਜ਼ਿਆਦਾਤਰ ਲੋਕਾਂ ਨੂੰ ਨਹੀਂ ਪਵੇਗੀ ਕੋਰੋਨਾ ਵੈਕਸੀਨ ਦੀ ਜ਼ਰੂਰਤ : ਆਕਸਫੋਰਡ ਪ੍ਰੋਫੈਸਰ

07/02/2020 11:04:13 PM

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਨੇ ਹੁਣ ਤੱਕ 10,918,160 ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ ਜਦਕਿ 521,352 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੰਕੜੇ ਨੂੰ ਕਾਬੂ ਕਰਨ ਵਿਚ ਦੁਨੀਆ ਦੇ ਕਈ ਮੈਡੀਕਲ ਸੰਸਥਾਨ ਦੇ ਨਾਲ-ਨਾਲ ਬਿ੍ਰਟੇਨ ਦੀ ਆਕਸਫੋਰਡ ਯੂਨੀਵਰਸਿਟੀ ਵੀ ਲੱਗੀ ਹੈ, ਜਿਸ ਨੂੰ ਵੈਕਸੀਨ ਦੀ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਹਾਲਾਂਕਿ ਯੂਨੀਵਰਸਿਟੀ ਦੀ ਪ੍ਰੋਫੈਸਰ ਸੁਨੇਤ੍ਰਾ ਗੁਪਤਾ ਕੋਰੋਨਾਵਾਇਰਸ ਦੀ ਮਹਾਮਾਰੀ 'ਤੇ ਲਗਾਮ ਲਾਉਣ ਲਈ ਸਿਰਫ ਤਾਲਾਬੰਦੀ ਲਾਏ ਜਾਣ ਦਾ ਸਮਰਥਨ ਨਹੀਂ ਕਰਦੀ। ਇਸ ਲਈ ਉਨ੍ਹਾਂ ਦਾ ਨਾਂ ਤੱਕ 'ਪ੍ਰੋਫੈਸਰ ਰੀ-ਓਪਨ' ਰੱਖ ਦਿੱਤਾ ਗਿਆ ਹੈ।

ਕੋਰੋਨਾ ਤੋਂ ਨਾ ਡਰਨ ਇਹ ਲੋਕ
ਹਿੰਦੁਸਤਾਨ ਟਾਈਮਸ ਅਖਬਾਰ ਨਾਲ ਗੱਲਬਾਤ ਵਿਚ ਐਪਿਡੀਮਿਯਾਲਾਜਿਸਟ ਪ੍ਰੋਫੈਸਰ ਗੁਪਤਾ ਨੇ ਦੱਸਿਆ ਕਿ ਕਿਉਂ ਤਾਲਾਬੰਦੀ ਕੋਰੋਨਾਵਾਇਰਸ ਨੂੰ ਰੋਕਣ ਵਿਚ ਲੰਬੇ ਸਮੇਂ ਤੱਕ ਕਾਰਗਾਰ ਰਹਿਣ ਵਾਲਾ ਹੱਲ ਨਹੀਂ ਹੈ। ਉਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਦੀ ਜ਼ਰੂਰਤ ਨਹੀਂ ਹੋਵੇਗੀ। ਪ੍ਰੋਫੈਸਰ ਗੁਪਤਾ ਨੇ ਦੱਸਿਆ ਹੈ ਕਿ ਆਮ ਅਤ ਸਿਹਤਮੰਦ ਲੋਕ, ਜੋ ਨਾ ਬਹੁਤ ਬਜ਼ੁਰਗ ਹੋਣ, ਨਾ ਕਮਜ਼ੋਰ ਅਤੇ ਨਾ ਇਕ ਹੀ ਸਮੇਂ 'ਤੇ ਕਈ ਬੀਮਾਰੀਆਂ ਨਾਲ ਪੀੜਤ ਹੋਣ, ਉਨ੍ਹਾਂ ਵਿਚ ਇਹ ਵਾਇਰਸ ਆਮ ਬੁਖਾਰ ਤੋਂ ਜ਼ਿਆਦਾ ਚਿੰਤਾ ਦਾ ਕਾਰਨ ਨਹੀਂ ਹੈ।

NBT

ਆਪਣੇ-ਆਪ ਖਤਮ ਹੋ ਜਾਵੇਗੀ ਮਹਾਮਾਰੀ
ਪ੍ਰੋਫੈਸਰ ਗੁਪਤਾ ਨੇ ਆਖਿਆ ਕਿ ਜਦ ਵੈਕਸੀਨ ਆਵੇਗੀ ਤਾਂ ਉਹ ਕਮਜ਼ੋਰ ਲੋਕਾਂ ਨੂੰ ਮਜ਼ਬੂਤੀ ਦੇਵੇਗੀ ਅਤੇ ਜ਼ਿਆਦਾਤਰ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਡਰਣ ਦੀ ਜ਼ਰੂਰਤ ਨਹੀਂ ਹੈ। ਗੁਪਤਾ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਕੁਦਰਤੀ ਤਰੀਕੇ ਨਾਲ ਹੀ ਖਤਮ ਹੋ ਜਾਵੇਗੀ ਅਤੇ ਇੰਫਲੂਏਂਜਾ ਦੀ ਤਰ੍ਹਾਂ ਹੀ ਜ਼ਿੰਦਗੀ ਦੀ ਹਿੱਸਾ ਬਣ ਜਾਵੇਗੀ। ਉਨ੍ਹਾਂ ਆਖਿਆ ਕਿ ਉਮੀਦ ਹੈ ਕਿ ਇੰਫਲੂਏਂਜਾ ਦੀ ਤੁਲਨਾ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਵੇਗੀ। ਉਨ੍ਹਾਂ ਆਖਿਆ ਕਿ ਵੈਕਸੀਨ ਬਣਾਉਣਾ ਆਸਾਨ ਹੈ ਅਤੇ ਗਰਮੀ ਦੇ ਆਖਿਰ ਤੱਕ ਵੈਕਸੀਨ ਦੇ ਕਾਰਗਰ ਹੋਣ ਦੇ ਸਬੂਤ ਮਿਲ ਜਾਣਗੇ।

ਤਾਲਾਬੰਦੀ ਹਟਿਆ, ਵਧੇ ਮਾਮਲੇ
ਪ੍ਰੋਫੈਸਰ ਨੇ ਆਖਿਆ ਹੈ ਕਿ ਤਾਲਾਬੰਦੀ ਇਕ ਚੰਗਾ ਕਦਮ ਹੈ ਪਰ ਬਿਨਾਂ ਗੈਰ-ਫਾਰਮਾਸੂਟਿਕਲ ਤਰੀਕਿਆਂ ਦੇ ਕੋਰੋਨਾਵਾਇਰਸ ਨੂੰ ਲੰਬੇ ਸਮੇਂ ਤੱਕ ਦੂਰ ਰੱਖਣ ਦੇ ਲਾਇਕ ਨਹੀਂ ਹੈ। ਗੁਪਤਾ ਨੇ ਆਖਿਆ ਹੈ ਕਿ ਕੁਝ ਥਾਂਵਾਂ 'ਤੇ ਵਾਇਰਸ ਦੀ ਦੂਜੀ ਵੇਵ ਕਿਸੇ ਹੋਰ ਇਲਾਕੇ ਵਿਚ ਪਹਿਲੀ ਵੇਵ ਕਾਰਨ ਨਾਲ ਹੈ। ਉਨ੍ਹਾਂ ਦਾ ਆਖਣਾ ਹੈ ਕਿ ਅਜਿਹੇ ਕਈ ਦੇਸ਼ ਹਨ ਜਿਥੇ ਤਾਲਾਬੰਦੀ ਸਫਲਤਾ ਨਾਲ ਹੋ ਗਈ ਅਤੇ ਹੁਣ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ।
 


Khushdeep Jassi

Content Editor

Related News