ਕੈਨੇਡਾ 'ਚ ਜ਼ਿਆਦਾਤਰ ਵਿਦਿਆਰਥੀ ਸਟੱਡੀ ਪਰਮਿਟ ਦੇਣ ਵਾਲੇ ਸੂਬਿਆਂ 'ਚ ਰਹਿਣ ਨੂੰ ਦੇ ਰਹੇ ਤਰਜੀਹ

Wednesday, Nov 30, 2022 - 01:05 PM (IST)

ਟੋਰਾਂਟੋ (ਆਈ.ਏ.ਐੱਨ.ਐੱਸ.): ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀ, ਜਿਸ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਸ਼ਾਮਲ ਹੈ, ਆਪਣੀ ਪੜ੍ਹਾਈ ਜਾਂ ਕੰਮ ਦੇ ਅਗਲੇ ਸਮੇਂ ਲਈ ਉਸ ਸੂਬੇ ਵਿੱਚ ਹੀ ਰਹਿੰਦੇ ਹਨ, ਜਿਸ ਨੇ ਉਨ੍ਹਾਂ ਨੂੰ ਸਟੱਡੀ ਪਰਮਿਟ ਦਿੱਤਾ ਸੀ।ਕੈਨੇਡਾ ਦੇ ਕਾਨਫਰੰਸ ਬੋਰਡ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਅਟਲਾਂਟਿਕ ਪ੍ਰਾਂਤਾਂ ਨੂੰ ਛੱਡ ਕੇ ਹਰ ਖੇਤਰ ਲਈ, ਦੇਸ਼ ਵਿੱਚ ਨੌਕਰੀ ਕਰ ਰਹੇ ਅੱਧੇ ਤੋਂ ਵੱਧ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਅਧਿਐਨ ਵਾਲੇ ਸੂਬੇ ਵਿੱਚ ਕੰਮ ਕਰ ਰਹੇ ਸਨ।

'ਆਫ਼ਟਰ ਸਕੂਲ: ਕੀਪਿੰਗ ਇੰਟਰਨੈਸ਼ਨਲ ਸਟੂਡੈਂਟਸ ਇਨ-ਪ੍ਰੋਵਿੰਸ' ਰਿਪੋਰਟ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ 10 ਸੂਬਿਆਂ ਜਾਂ ਤਿੰਨ ਪ੍ਰਦੇਸ਼ਾਂ ਵਿੱਚੋਂ ਕਿਸੇ ਇੱਕ ਵਿੱਚ ਪੜ੍ਹਣ ਵਾਲੇ 60 ਫੀਸਦੀ ਤੋਂ ਵੱਧ ਵਿਦਿਆਰਥੀ ਹਰੇਕ ਖੇਤਰ ਵਿਚ ਬਣੇ ਰਹੇ, ਜਦੋਂ ਉਨ੍ਹਾਂ ਦੇ ਪਹਿਲੇ ਸਟੱਡੀ ਪਰਮਿਟ ਦੀ ਮਿਆਦ ਪੁੱਗ ਗਈ ਸੀ। ਕਿਊਬਿਕ ਨੇ ਲਗਭਗ 85 ਪ੍ਰਤੀਸ਼ਤ ਦੀ ਸਭ ਤੋਂ ਉੱਚੀ ਅੰਤਰਰਾਸ਼ਟਰੀ ਵਿਦਿਆਰਥੀ ਧਾਰਨ ਦਰ ਦਿਖਾਈ, ਇਸ ਤੋਂ ਬਾਅਦ ਮੈਨੀਟੋਬਾ ਅਤੇ ਅਲਬਰਟਾ (80 ਪ੍ਰਤੀਸ਼ਤ) ਹਨ।ਬ੍ਰਿਟਿਸ਼ ਕੋਲੰਬੀਆ, ਓਂਟਾਰੀਓ, ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਨੋਵਾ ਸਕੋਸ਼ੀਆ, ਅਤੇ ਸਸਕੈਚਵਨ ਨੇ 70 ਅਤੇ 80 ਪ੍ਰਤੀਸ਼ਤ ਦੇ ਵਿਚਕਾਰ ਧਾਰਨ ਦਰ ਦਰਸਾਈ ਗਈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਗੁਪਤ ਪੋਰਟਫੋਲੀਓ ਨੂੰ ਲੈ ਕੇ ਸੰਸਦ 'ਚ ਨਿੰਦਾ

ਰਿਪੋਰਟ ਵਿੱਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਸਿੱਖਿਆ ਦਾ ਵਿਕਾਸ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਤਬਦੀਲੀਆਂ ਪੂਰੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਸੈਟਲਮੈਂਟ ਪੈਟਰਨ ਨੂੰ ਆਕਾਰ ਦੇ ਸਕਦੀਆਂ ਹਨ।ਨਿਊ ਬਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਕੈਨੇਡਾ ਦੇ ਤਿੰਨ ਪ੍ਰਦੇਸ਼ਾਂ ਨੇ ਇੱਕ ਸਾਲ ਬਾਅਦ ਆਪਣੇ ਵਿਦੇਸ਼ੀ ਵਿਦਿਆਰਥੀਆਂ ਦੇ 60 ਤੋਂ 70 ਪ੍ਰਤੀਸ਼ਤ ਦੇ ਵਿਚਕਾਰ ਧਾਰਨ ਦਰ ਬਰਕਰਾਰ ਰੱਖੀ।ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਆਪਣੀ ਪੜ੍ਹਾਈ ਦੌਰਾਨ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਸਾਥੀਆਂ, ਪੋਸਟ-ਸੈਕੰਡਰੀ ਸੰਸਥਾਵਾਂ ਅਤੇ ਕਮਿਊਨਿਟੀ ਨਾਲ ਸੰਪਰਕ ਬਣਾਉਂਦੇ ਹਨ। ਇਹ ਕਨੈਕਸ਼ਨ ਇਸ ਸੰਭਾਵਨਾ ਨੂੰ ਵਧਾ ਸਕਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀ ਉਸ ਕਮਿਊਨਿਟੀ ਜਾਂ ਸੂਬੇ ਵਿੱਚ ਵਸਣ ਜਿੱਥੇ ਉਹ ਪੜ੍ਹਦੇ ਹਨ। 

ਇਸ ਵਿਚ ਅੱਗੇ ਕਿਹਾ ਗਿਆ ਕਿ ਜ਼ਿਆਦਾਤਰ ਵਿਦੇਸ਼ੀ ਤਿੰਨ ਸਾਲਾਂ ਬਾਅਦ ਵੀ ਅਧਿਐਨ ਦੇ ਆਪਣੇ ਸ਼ੁਰੂਆਤੀ ਸੂਬੇ ਵਿਚ ਰਹੇ।ਕੈਨੇਡਾ ਦੇ 13 ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚੋਂ 9 ਵਿੱਚ, 50 ਪ੍ਰਤੀਸ਼ਤ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਾਂਤ ਜਾਂ ਖੇਤਰ ਵਿੱਚ ਰਹੇ।ਇਸ ਵਿੱਚ ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਬਰੰਸਵਿਕ ਦੇ ਅਟਲਾਂਟਿਕ ਪ੍ਰਾਂਤਾਂ ਨੂੰ ਬਾਹਰ ਰੱਖਿਆ ਗਿਆ।ਰਿਪਰੋਟ ਦੇ ਅਨੁਸਾਰ 2019 ਵਿੱਚ ਸਾਰੇ ਨਵੇਂ ਅਧਿਐਨ ਪਰਮਿਟ ਧਾਰਕਾਂ ਵਿੱਚੋਂ ਅੱਧੇ ਇਕੱਲੇ ਭਾਰਤ ਤੋਂ ਆਏ ਸਨ।ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਦੂਜਾ ਸਭ ਤੋਂ ਪ੍ਰਸਿੱਧ ਸਥਾਨ ਹੈ, ਜਿਨ੍ਹਾਂ ਵਿੱਚੋਂ 1.83 ਲੱਖ ਵਿਦਿਆਰਥੀ ਦੇਸ਼ ਵਿੱਚ ਵੱਖ-ਵੱਖ ਪੱਧਰਾਂ 'ਤੇ ਸਿੱਖਿਆ ਹਾਸਲ ਕਰ ਰਹੇ ਹਨ।ਅਧਿਐਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP) ਸਲੋਟਾਂ ਵਿੱਚ ਵਾਧਾ ਕਰਨ ਦਾ ਸੁਝਾਅ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News