ਚੀਨ ਦੀਆਂ ਜੇਲਾਂ ਵਿਚ ਬੰਦ ਹਨ ਸਭ ਤੋਂ ਵਧੇਰੇ ਪੱਤਰਕਾਰ

Wednesday, Dec 11, 2019 - 01:43 PM (IST)

ਚੀਨ ਦੀਆਂ ਜੇਲਾਂ ਵਿਚ ਬੰਦ ਹਨ ਸਭ ਤੋਂ ਵਧੇਰੇ ਪੱਤਰਕਾਰ

ਵਾਸ਼ਿੰਗਟਨ- ਦੁਨੀਆ ਭਰ ਵਿਚ ਘੱਟ ਤੋਂ ਘੱਟ 250 ਪੱਤਰਕਾਰ ਜੇਲਾਂ ਵਿਚ ਬੰਦ ਹਨ ਤੇ ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਚੀਨ ਦੀਆਂ ਜੇਲਾਂ ਵਿਚ ਹਨ। ਪੱਤਰਕਾਰਾਂ ਦੀ ਰੱਖਿਆ ਨਾਲ ਜੁੜੇ ਸੰਗਠਨ ਸੀ.ਪੀ.ਜੇ. ਦੀ ਰਿਪੋਰਟ ਦੇ ਮੁਤਾਬਕ ਕਈ ਪੱਤਰਕਾਰ ਦੇਸ਼ ਧਰੋਹ ਦਾ ਸਾਹਮਣਾ ਕਰ ਰਹੇ ਹਨ ਤੇ ਕਈਆਂ 'ਤੇ ਫਰਜ਼ੀ ਖਬਰਾਂ ਦੇਣ ਦਾ ਦੋਸ਼ ਹੈ।

ਇਸ ਸੂਚੀ ਵਿਚ ਤੁਰਕੀ, ਸਾਊਦੀ ਅਰਬ, ਮਿਸਰ, ਇਰੀਟੀਰੀਆ, ਵਿਅਤਨਾਮ ਤੇ ਈਰਾਨ ਦੀਆਂ ਜੇਲਾਂ ਵਿਚ ਬੰਦ ਪੱਤਰਕਾਰ ਸ਼ਾਮਲ ਹਨ। ਪ੍ਰੈੱਸ ਦੀ ਸੁਤੰਤਰਤਾ 'ਤੇ ਨਜ਼ਰ ਰੱਖਣ ਵਾਲੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਚੀਨ ਵਿਚ ਘੱਟ ਤੋਂ ਘੱਟ 48 ਪੱਤਰਕਾਰ ਜੇਲਾਂ ਵਿਚ ਬੰਦ ਹਨ ਕਿਉਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੀਡੀਆ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਇਸ ਵਾਰ ਚੀਨ ਨੇ ਤੁਰਕੀ ਨੂੰ ਵੀ ਇਸ ਸੂਚੀ ਵਿਚ ਪਿੱਛੇ ਛੱਡ ਦਿੱਤਾ ਹੈ। ਤੁਰਕੀ ਵਿਚ 47 ਪੱਤਰਕਾਰ ਜੇਲ ਵਿਚ ਬੰਦ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤੁਰਕੀ ਵਿਚ ਪਿਛਲੇ ਸਾਲ 68 ਪੱਤਰਕਾਰ ਜੇਲ ਵਿਚ ਬੰਦ ਸਨ। ਤੁਰਕੀ ਸਰਕਾਰ ਨੇ 100 ਤੋਂ ਜ਼ਿਆਦਾ ਪੱਤਰਕਾਰ ਆਊਟਲੇਟ ਬੰਦ ਕਰ ਦਿੱਤੇ ਹਨ ਤੇ ਕਈ ਪੱਤਰਕਾਰਾਂ 'ਤੇ ਅੱਤਵਾਦ ਨਾਲ ਜੁੜੇ ਮਾਮਲੇ ਚੱਲ ਰਹੇ ਹਨ।

ਸਾਊਦੀ ਅਰਬ ਵਿਚ ਜੇਲ ਵਿਚ ਬੰਦ 18 ਪੱਤਰਕਾਰਾਂ ਖਿਲਾਫ ਕਿਸੇ ਵੀ ਦੋਸ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸੀਪੀਜੇ ਨੇ ਕਿਹਾ ਹੈ ਕਿ ਪੱਤਰਕਾਰਾਂ ਨੂੰ ਉਹਨਾਂ ਦੇ ਕੰਮ ਦੇ ਕਾਰਨ ਜੇਲ ਵਿਚ ਬੰਦ ਨਹੀਂ ਕੀਤਾ ਜਾਣਾ ਚਾਹੀਦਾ। 


author

Baljit Singh

Content Editor

Related News