ਇਹ ਨੇ ਕੈਨੇਡਾ ਦੇ ਖੂਬਸੂਰਤ ਸ਼ਹਿਰ, ਜਿੱਥੇ ਤੁਸੀਂ ਵੀ ਜਾਣਾ ਕਰੋਗੇ ਪਸੰਦ
Friday, Feb 09, 2018 - 05:40 PM (IST)
ਓਟਾਵਾ— ਉਂਝ ਤਾਂ ਦੁਨੀਆ 'ਚ ਬਹੁਤ ਸਾਰੀਆਂ ਦੇਖਣ ਯੋਗ ਖੂਬਸੂਰਤ ਥਾਵਾਂ ਹਨ ਪਰ ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਖੂਬਸੂਰਤ ਸ਼ਹਿਰਾਂ ਦੀ ਸੈਰ ਕਰਾਵਾਂਗੇ, ਉਹ ਵੀ ਤਸਵੀਰਾਂ ਜ਼ਰੀਏ। ਬਹੁਤ ਸਾਰੇ ਲੋਕ ਕੈਨੇਡਾ ਦੀਆਂ ਖੂਬਸੂਰਤ ਥਾਵਾਂ ਬਾਰੇ ਸੋਚਦੇ ਹਨ। ਲੋਕਾਂ ਦੀ ਸੋਚ ਤੋਂ ਵੀ ਵਧ ਇਹ ਦੇਸ਼ ਬਹੁਤ ਖੂਬਸੂਰਤ ਹੈ, ਜੋ ਕਿ ਪਹਾੜਾਂ, ਝੀਲਾਂ ਅਤੇ ਜੰਗਲਾਂ ਨਾਲ ਘਿਰਿਆ ਹੈ।

ਓਟਾਵਾ— ਕੈਨੇਡਾ ਦੀ ਰਾਜਧਾਨੀ ਓਟਾਵਾ ਹੈ, ਜਿੱਥੇ ਵੱਡੀ ਗਿਣਤੀ 'ਚ ਲੋਕ ਵਸੇ ਹੋਏ ਹਨ। ਓਟਾਵਾ 'ਚ ਕੈਨੇਡਾ ਦੀ ਸੰਸਦ ਹੈ ਅਤੇ ਹੋਰ ਸਰਕਾਰੀ ਇਮਾਰਤਾਂ ਬਣੀਆਂ ਹੋਈਆਂ ਹਨ। ਕੈਨੇਡਾ ਦੀਆਂ ਖੂਬਸਰਤ ਥਾਵਾਂ 'ਚੋਂ ਓਟਾਵਾ ਸਭ ਤੋਂ ਖੁਸ਼ਹਾਲ ਹੈ।

ਕਿਊਬਿਕ— ਕਿਊਬਿਕ ਕੈਨੇਡਾ ਦਾ ਖੂਬਸੂਰਤ ਸ਼ਹਿਰ ਹੈ, ਜਿੱਥੇ ਲੋਕ ਘੁੰਮਣਾ ਪਸੰਦ ਕਰਦੇ ਹਨ ਅਤੇ ਇੱਥੇ ਬਹੁਤ ਹੀ ਖੂਬਸੂਰਤ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ।

ਵਿਨੀਪੈਗ— ਮਨੀਟੋਬਾ ਦੇ ਸ਼ਹਿਰ ਵਿਨੀਪੈਗ ਬਹੁਤ ਹੀ ਖੂਬਸੂਰਤ ਹੈ, ਇੱਥੇ ਬਹੁਤ ਸਾਰੀਆਂ ਦੇਖਣਯੋਗ ਇਤਿਹਾਸਕ ਇਮਾਰਤਾਂ ਹਨ, ਜੋ ਕਿ ਦਿਲ ਨੂੰ ਮੋਹ ਲੈਂਦੀਆਂ ਹਨ।

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਦੇਖਣ ਵਾਲੀ ਥਾਂ ਹੈ। ਇੱਥੇ ਖੂਬਸੂਰਤ ਬੀਚ ਹਨ, ਜੋ ਕਿ ਦੇਖਣ ਯੋਗ ਹਨ।

ਕੈਲਗਰੀ— ਅਲਬਰਟਾ ਦੇ ਸ਼ਹਿਰ ਕੈਲਗਰੀ ਸਥਿਤ ਇਮਾਰਤਾਂ ਦੇਖਣ ਲਾਇਕ ਹਨ ਅਤੇ ਰਾਤ ਦੇ ਸਮੇਂ ਲਾਈਟਾਂ ਨਾਲ ਜਗਮਗਾਉਂਦੀਆਂ ਇਮਾਰਤਾਂ ਬਹੁਤ ਖੂਬਸੂਰਤ ਲੱਗਦੀਆਂ ਹਨ। ਵੈਨਕੂਵਰ ਸ਼ਹਿਰ ਬ੍ਰਿਟਿਸ਼ ਕੋਲੰਬੀਆ 'ਚ ਸਭ ਤੋਂ ਵਧ ਵਪਾਰਕ ਖੇਤਰਾਂ 'ਚੋਂ ਇਕ ਹੈ।
