ਰੂਸ ''ਚ ਦਰਜਨਾਂ ਕੋਰੋਨਾ ਵਾਇਰਸ ਟੀਕਾਕਰਨ ਕੇਂਦਰ ਖੁੱਲ੍ਹੇ

12/06/2020 2:24:15 AM

ਮਾਸਕੋ-ਰੂਸ 'ਚ ਸ਼ਨੀਵਾਰ ਨੂੰ ਸ਼ੁਰੂ ਹੋਏ ਕੋਰੋਨਾ ਵਾਈਰਸ ਇਨਫੈਕਸ਼ਨ ਟੀਕਾਕਰਨ ਲਈ ਉੱਚ ਜੋਖਿਮ ਵਾਲੇ ਸਮੂਹਾਂ 'ਚ ਸ਼ਾਮਲ ਹਜ਼ਾਰਾਂ ਦੀ ਗਿਣਤੀ 'ਚ ਮੈਡੀਕਲ, ਅਧਿਆਪਕਾਂ ਅਤੇ ਹੋਰ ਲੋਕਾਂ ਨੇ ਦਸਤਖਤ ਕੀਤੇ ਹਨ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਤਿੰਨ ਦਿਨ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਟੀਕਾਕਰਨ ਦੀ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ:ਅਮਰੀਕਾ 'ਚ ਕੋਰੋਨਾ ਕਾਰਣ ਹਰ 30 ਸੈਕਿੰਡ 'ਚ 1 ਮੌਤ

ਹਾਲਾਂਕਿ, ਰੂਸ 'ਚ ਨਿਰਮਿਤ ਇਸ ਟੀਕੇ ਦਾ ਜ਼ਰੂਰੀ ਤਕਨੀਕੀ ਅਧਿਐਨ ਅਜੇ ਬਾਕੀ ਹੈ ਜੋ ਸਥਾਪਿਤ ਵਿਗਿਆਨਿਕ 'ਪ੍ਰੋਟੋਕਾਲ' ਮੁਤਾਬਕ ਇਸ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਯਕੀਨੀ ਕਰਨ ਲਈ ਜ਼ਰੂਰੀ ਹੈ। ਰੂਸੀ ਨੇਤਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸਪੁਤਨਿਕ ਵੀ ਦੀਆਂ 20 ਲੱਖ ਖੁਰਾਕਾਂ ਅਗਲੇ ਕੁਝ ਦਿਨਾਂ 'ਚ ਉਪਲੱਬਧ ਹੋਣਗੀਆਂ। ਇਸ ਟੀਕਾਕਰਨ ਲਈ ਮਾਸਕੋ 'ਚ ਸ਼ਨੀਵਾਰ ਨੂੰ 70 ਕੇਂਦਰ ਖੋਲ੍ਹੇ ਗਏ। ਡਾਕਟਰਾਂ, ਅਧਿਆਪਕਾਂ ਅਤੇ ਸਥਾਨਕ ਕਰਮਚਾਰੀਆਂ ਨੂੰ ਇਸ ਦੇ ਲਈ ਆਪਣਾ ਸਮਾਂ ਨਿਰਧਾਰਿਤ ਕਰਨ ਲਈ ਕਿਹਾ ਗਿਆ ਹੈ। ਮਾਸਕੋ ਦੇ ਮਹਾਪੌਰ ਸਰਗੇਈ ਸੋਬਯਾਨੀਨ ਨੇ ਦੱਸਿਆ ਕਿ ਕੁਝ ਹੀ ਘੰਟਿਆਂ ਦੇ ਅੰਦਰ ਇਸ ਦੇ ਲਈ ਪੰਜ ਹਜ਼ਾਰ ਲੋਕਾਂ ਨੇ ਦਸਤਖਤ ਕੀਤੇ ਹਨ।

ਇਹ ਵੀ ਪੜ੍ਹੋ:ਅਮਰੀਕਾ ਨੇ ਚੀਨੀ ਨਾਗਰਿਕਾਂ 'ਤੇ ਲਾਈ ਵੀਜ਼ਾ ਪਾਬੰਦੀ


Karan Kumar

Content Editor

Related News