ਅਫਗਾਨਿਸਤਾਨ : ਮੋਰਟਾਰ ਖਾਨ ''ਚ ਧਮਾਕਾ, ਇਕੋ ਪਰਿਵਾਰ ਦੇ 3 ਮਾਸੂਮਾਂ ਦੀ ਮੌਤ

Tuesday, May 09, 2023 - 03:12 PM (IST)

ਅਫਗਾਨਿਸਤਾਨ : ਮੋਰਟਾਰ ਖਾਨ ''ਚ ਧਮਾਕਾ, ਇਕੋ ਪਰਿਵਾਰ ਦੇ 3 ਮਾਸੂਮਾਂ ਦੀ ਮੌਤ

ਕੰਧਾਰ (ਵਾਰਤਾ): ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ 'ਚ ਸੋਮਵਾਰ ਨੂੰ ਇਕ ਮੋਰਟਾਰ ਖਾਨ 'ਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਬੁਲਾਰੇ ਹਾਫਿਜ਼ ਸਾਬਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਰਟਾਰ ਮਾਈਨ, ਜੋ ਕਿ ਪਿਛਲੀਆਂ ਜੰਗਾਂ ਤੋਂ ਬਚੀ ਸੀ, ਸੋਮਵਾਰ ਸ਼ਾਮ ਨੂੰ ਕੰਧਾਰ ਸ਼ਹਿਰ ਦੇ ਹਾਜੀ ਅਜ਼ੀਜ਼ ਇਲਾਕੇ ਵਿੱਚ ਬੱਚਿਆਂ ਨੂੰ ਮਿਲੀ।ਅਧਿਕਾਰੀ ਨੇ ਦੱਸਿਆ ਕਿ ਭੈਣ-ਭਰਾ ਇਸ ਨਾਲ ਖੇਡਣ ਲੱਗੇ ਪਰ ਅਚਾਨਕ ਇਹ ਧਮਾਕਾ ਹੋ ਗਿਆ, ਜਿਸ ਨਾਲ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਹੜ੍ਹ ਮਗਰੋਂ 'ਐਮਰਜੈਂਸੀ' ਘੋਸ਼ਿਤ, ਇਕ ਵਿਦਿਆਰਥੀ ਲਾਪਤਾ (ਤਸਵੀਰਾਂ)

ਪਿਛਲੇ ਹਫਤੇ ਅਫਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ 'ਚ ਇਸੇ ਤਰ੍ਹਾਂ ਦੇ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।ਅਫਗਾਨਿਸਤਾਨ ਦੁਨੀਆ ਦੇ ਸਭ ਤੋਂ ਵੱਧ ਖਾਨਾਂ ਨਾਲ ਦੂਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ ਕਿਉਂਕਿ ਪਿਛਲੇ ਚਾਰ ਦਹਾਕਿਆਂ ਦੀਆਂ ਜੰਗਾਂ ਅਤੇ ਘਰੇਲੂ ਸੰਘਰਸ਼ਾਂ ਤੋਂ ਬਚੇ ਹੋਏ ਅਣਵਿਸਫੋਟ ਯੰਤਰਾਂ ਦੇ ਧਮਾਕਿਆਂ ਕਾਰਨ ਹਰ ਮਹੀਨੇ ਦਰਜਨਾਂ ਲੋਕ ਮਾਰੇ ਜਾਂਦੇ ਹਨ ਅਤੇ ਅਪੰਗ ਹੋ ਜਾਂਦੇ ਹਨ ਜਿਹਨਾਂ  ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News