ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ 'ਮੋਰੱਕੋ', ਮਚੀ ਭਾਰੀ ਤਬਾਹੀ, ਵੱਡੀ ਗਿਣਤੀ 'ਚ ਮੌਤਾਂ
Saturday, Sep 09, 2023 - 08:39 AM (IST)

ਇੰਟਰਨੈਸ਼ਨਲ ਡੈਸਕ : ਅਫਰੀਕੀ ਦੇਸ਼ ਮੋਰੱਕੋ 'ਚ ਭੂਚਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇੱਥੇ ਭੂਚਾਲ ਤੋਂ ਬਾਅਦ ਕਈ ਇਮਾਰਤਾਂ ਢਹਿ ਗਈਆਂ। ਹੁਣ ਤੱਕ 296 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਭੂਚਾਲ 6.8 ਦੀ ਤੀਬਰਤਾ ਨਾਲ ਆਇਆ। ਭੂਚਾਲ ਕਾਰਨ ਸਾਰੇ ਪਾਸੇ ਹਾਹਾਕਾਰ ਮਚ ਗਈ। ਉਂਝ ਤਾਂ ਮੋਰੱਕੋ 'ਚ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਰਹਿੰਦੇ ਹਨ ਪਰ ਰਿਪੋਰਟਾਂ ਦੇ ਮੁਤਾਬਕ ਇਹ ਬੀਤੇ 9 ਸਾਲਾਂ 'ਚ ਸਭ ਤੋਂ ਵੱਡਾ ਭੂਚਾਲ ਹੈ।
ਇਹ ਵੀ ਪੜ੍ਹੋ : CM ਮਾਨ ਨੇ ਖ਼ੁਸ਼ ਕਰ ਦਿੱਤੇ ਨਵੇਂ ਪਟਵਾਰੀ, ਵੱਡੇ ਐਲਾਨ ਮਗਰੋਂ ਤਾੜੀਆਂ ਨਾਲ ਗੂੰਜ ਉੱਠਿਆ ਹਾਲ
ਪੂਰਬ ਉੱਤਰੀ ਮੋਰੱਕੋ ਦੇ ਅਲ ਹੋਸੇਇਮਾ 'ਚ ਸਾਲ 2004 'ਚ ਤੇਜ਼ ਭੂਚਾਲ ਦੇ ਝਟਕੇ ਆਏ ਸਨ, ਜਿਸ 'ਚ ਕਰੀਬ 628 ਲੋਕਾਂ ਦੀ ਮੌਤ ਹੋ ਗਈ ਸੀ ਅਤੇ 900 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਅਹਿਮ ਖ਼ਬਰ, ਸਰਕਾਰ ਲੈ ਕੇ ਆਈ ਇਹ Policy
ਇਸ ਤੋਂ ਇਲਾਵਾ ਮੋਰੱਕੋ ਦੇ ਗੁਆਂਢੀ ਦੇਸ਼ ਅਲਜੀਰੀਆ 'ਚ ਸਾਲ 1980 'ਚ 7.3 ਤੀਬਰਤਾ ਨਾਲ ਭੂਚਾਲ ਆਇਆ ਸੀ, ਜਿਸ 'ਚ ਕਰੀਬ 2500 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 3 ਲੱਖ ਲੋਕ ਬੇਘਰ ਹੋ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8