ਲੰਡਨ ''ਚ ਮਹਾਮਾਰੀ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਹੋਇਆ ਕੋਵਿਡ

Monday, Sep 06, 2021 - 12:30 AM (IST)

ਲੰਡਨ ''ਚ ਮਹਾਮਾਰੀ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਹੋਇਆ ਕੋਵਿਡ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨਵੀ ਰਾਜਧਾਨੀ ਲੰਡਨ 'ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੈ ਲੱਖਾਂ ਲੋਕ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ। ਇਸ ਸਬੰਧ 'ਚ ਜਾਰੀ ਹੋਏ ਅਧਿਕਾਰਤ ਅੰਕੜਿਆਂ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜਧਾਨੀ ਲੰਡਨ ਵਿਚ 1 ਮਿਲੀਅਨ ਤੋਂ ਵੱਧ ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 11 ਫਰਵਰੀ ਤੋਂ ਲੰਡਨ 'ਚ ਤਕਰੀਬਨ 1,000,791 ਵਾਇਰਸ ਦੇ ਪੁਸ਼ਟੀ ਕੀਤੇ ਮਾਮਲੇ ਦਰਜ ਹੋਏ ਹਨ। 

 

ਇਹ ਖ਼ਬਰ ਪੜ੍ਹੋ-  ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ


ਲੰਡਨ ਵਾਇਰਸ ਦੇ ਮਾਮਲਿਆਂ 'ਚ ਹੋਰ ਖੇਤਰਾਂ ਨਾਲੋਂ ਸੂਚੀ ਵਿਚ ਸਭ ਤੋਂ ਉੱਪਰ ਹੈ, ਜਦਕਿ ਉੱਤਰ ਪੱਛਮ 'ਚ 948,782 ਕੇਸ ਹਨ ਅਤੇ ਦੱਖਣ ਪੂਰਬ ਵਿਚ 813,679 ਮਾਮਲੇ ਦਰਜ ਹੋਏ ਹਨ। ਇਸਦੇ ਇਲਾਵਾ ਲੰਡਨ ਵਿਚ 67% ਬਾਲਗ ਆਬਾਦੀ ਦਾ ਕੋਰੋਨਾ ਟੀਕਾਕਰਨ ਹੋਇਆ ਹੈ। ਵੈਕਸੀਨ ਮੁਹਿੰਮ ਦੇ ਚਲਦਿਆਂ 5,713,807 ਨੂੰ ਪਹਿਲੀ ਤੇ 5,038,932 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਵੈਕਸੀਨ ਅੰਕੜਿਆਂ ਅਨੁਸਾਰ 1 ਸਤੰਬਰ ਤੱਕ ਯੂਕੇ ਵਿਚ ਕੁੱਲ 48,131,996 ਲੋਕਾਂ ਨੂੰ ਟੀਕੇ ਦੀ ਪਹਿਲੀ ਅਤੇ ਤਕਰੀਬਨ 43,023,372 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News