ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਪਹੁੰਚੇ ਪੋਲੈਂਡ

Sunday, Mar 06, 2022 - 08:21 PM (IST)

ਵਾਰਸਾ-ਪੋਲੈਂਡ ਦੀ ਸਰਹੱਦ ਸੁਰੱਖਿਆ ਏਜੰਸੀ ਨੇ ਕਿਹਾ ਕਿ 24 ਫਰਵਰੀ ਤੋਂ ਹੁਣ ਤੱਕ ਯੂਕ੍ਰੇਨ ਤੋਂ 9,22,000 ਸ਼ਰਨਾਰਥੀ ਸਰਹੱਦ ਪਾਰ ਕਰਕੇ ਦੇਸ਼ 'ਚ ਆ ਚੁੱਕੇ ਹਨ। ਏਜੰਸੀ ਨੇ ਟਵਿੱਟਰ 'ਤੇ ਕਿਹਾ ਕਿ ਸ਼ਨੀਵਾਰ ਨੂੰ 1,29,000 ਤੋਂ ਜ਼ਿਆਦਾ ਲੋਕ ਪੋਲੈਂਡ 'ਚ ਦਾਖਲ ਹੋ ਚੁੱਕੇ ਹਨ ਜੋ ਇਕ ਦਿਨ 'ਚ ਆਉਣ ਵਾਲੇ ਸ਼ਰਨਾਰਥੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।

ਇਹ ਵੀ ਪੜ੍ਹੋ :  ਜ਼ੇਲੇਂਸਕੀ ਨੇ ਯੂਕ੍ਰੇਨ ਨੂੰ ਨੋ-ਫਲਾਇੰਗ ਜ਼ੋਨ ਬਣਾਉਣ 'ਤੇ ਦਿੱਤਾ ਜ਼ੋਰ

ਸ਼ਨੀਵਾਰ ਅੱਧੀ ਰਾਤ ਅਤੇ ਐਤਵਾਰ ਸਵੇਰ ਸੱਤ ਵਜੇ ਦਰਮਿਆਨ ਲਗਭਗ 40 ਹਜ਼ਾਰ ਲੋਕ ਪੋਲੈਂਡ 'ਚ ਦਾਖ਼ਲ ਹੋਏ ਹਨ। ਯੂਕ੍ਰੇਨ ਤੋਂ ਸਭ ਤੋਂ ਜ਼ਿਆਦਾ ਸ਼ਰਨਾਰਥੀ ਪੋਲੈਂਡ ਆ ਰਹੇ ਹਨ। ਪੋਲੈਂਡ ਪਹੁੰਚਣ ਵਾਲੇ ਕੁਝ ਲੋਕ ਹੋਰ ਦੇਸ਼ਾਂ 'ਚ ਵੀ ਜਾ ਰਹੇ ਹਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਹਮਲੇ ਤੋਂ ਬਾਅਦ ਤੋਂ 15 ਲੱਖ ਤੋਂ ਜ਼ਿਆਦਾ ਸ਼ਰਨਾਰਥੀ ਯੂਕ੍ਰੇਨ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਬੁਨਿਆਦੀ ਫੌਜੀ ਢਾਂਚੇ ਕੀਤੇ ਤਬਾਹ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News