ਪਾਕਿਸਤਾਨ ਦੀ ਅੱਧੀ ਤੋਂ ਵੱਧ ਆਬਾਦੀ ਤਾਲਿਬਾਨ ਸ਼ਾਸਨ ਦੇ ਪੱਖ ''ਚ

Sunday, Sep 12, 2021 - 05:53 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਅੱਧੀ ਆਬਾਦੀ ਤੋਂ ਵੱਧ ਲੋਕ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਦੇ ਪੱਖ ਵਿਚ ਹਨ। ਸੋਧ ਸੰਗਠਨ ਗੈਲਪ ਇੰਟਰਨੈਸ਼ਨਲ ਐਸੋਸੀਏਸ਼ਨ ਨਾਲ ਸਬੰਧਤ ਗੈਲਪ ਪਾਕਿਸਤਾਨ ਦੇ ਇਕ ਸਰਵੇਖਣ ਵਿਚ ਇਸ ਤੱਥ ਦਾ ਖੁਲਾਸਾ ਹੋਇਆ ਹੈ। ਸਰਵੇਖਣ ਦੇ ਤਹਿਤ 2400 ਤੋਂ ਵੱਧ ਲੋਕਾਂ ਨਾਲ ਇਸ ਸੰਬੰਧ ਵਿਚ ਰਾਏ ਲਈ ਗਈ ਅਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਗਠਨ ਤੋਂ ਖੁਸ਼ ਹੋ? ਨਤੀਜਿਆਂ ਮੁਤਾਬਕ ਤਾਲਿਬਾਨ ਸ਼ਾਸਨ ਨੂੰ ਲੈਕੇ 55 ਫੀਸਦੀ ਪਾਕਿਸਤਾਨੀਆਂ ਨੇ ਕਿਹਾ ਕਿ ਉਹ ਖੁਸ਼ ਹਨ ਅਤੇ 25 ਫੀਸਦੀ ਲੋਕਾਂ ਨੇ ਨਾਖੁਸ਼ੀ ਜਤਾਈ ਜਦਕਿ 20 ਫੀਸਦੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨੀ ਸ਼ਾਸਨ 'ਚ ਬੇਰਹਿਮੀ, ਹੱਥ-ਪੈਰ ਬੰਨ੍ਹ ਪਾਣੀ 'ਚ ਖੜ੍ਹਾ ਕਰ ਕੀਤੀ ਕੁੱਟਮਾਰ (ਵੀਡੀਓ)

ਸੂਬਾ-ਪਾਰ ਵਿਸ਼ਲੇਸ਼ਣ ਵਿਚ ਪਾਇਆ ਗਿਆ ਕਿ ਤਾਲਿਬਾਨ ਸਰਕਾਰ ਲਈ ਸਭ ਤੋਂ ਵੱਧ ਸਮਰਥਨ ਖੈਬਰ-ਪਖਤੂਨਖਵਾ ਦੇ 65 ਫੀਸਦੀ ਲੋਕਾਂ ਨੇ ਜਤਾਇਆ। ਇਸ ਦੇ ਬਾਅਦ ਬਲੋਚਿਸਤਾਨ ਤੋਂ 55 ਫੀਸਦੀ ਅਤੇ ਪੰਜਾਬ ਅਤੇ ਸਿੰਧ ਤੋਂ 54 ਫੀਸਦੀ ਲੋਕਾਂ ਨੇ ਇਸ ਦੇ ਪੱਖ ਵਿਚ ਆਪਣੀ ਰਾਏ ਜਾਹਰ ਕੀਤੀ। ਸ਼ਹਿਰੀ ਆਬਾਦੀ ਵਿਚ 59 ਫੀਸਦੀ ਤਾਲਿਬਾਨ ਸਰਕਾਰ ਦੇ ਗਠਨ ਦੇ ਪੱਖ ਵਿਚ ਆਪਣਾ ਸਮਰਥਨ ਦਿੱਤਾ ਜਦਕਿ 20 ਫੀਸਦੀ ਨੇ ਕਿਹਾ ਕਿ ਉਹ ਇਸ ਨਾਲ ਨਾਖੁਸ਼ ਹਨ। ਉੱਥੇ ਪੇਂਡੂ ਆਬਾਦੀ ਵਿਚ 53 ਫੀਸਦੀ ਲੋਕ ਪੱਖ ਅਤੇ 28 ਫੀਸਦੀ ਵਿਰੋਧ ਵਿਚ ਰਹੇ। ਸਰਵੇਖਣ ਵਿਚ ਸ਼ਾਮਲ 58 ਫੀਸਦੀ ਪੁਰਸ਼ ਅਤੇ 36 ਫੀਸਦੀ ਬੀਬੀਆਂ ਨੇ ਮੰਨਿਆ ਕਿ ਉਹ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਗਠਨ ਤੋਂ ਖੁਸ਼ ਹਨ।

ਨੋਟ- ਪਾਕਿਸਤਾਨੀ ਲੋਕਾਂ ਦੀ ਤਾਲਿਬਾਨ ਸ਼ਾਸਨ ਦੇ ਸਮਰਥਨ ਵਿਚ ਦਿੱਤੀ ਰਾਏ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News