ਅਮਰੀਕਾ-ਕੈਨੇਡਾ ਬੰਦਰਗਾਹ ਤੋਂ ਟਰੱਕ ''ਚੋਂ ਫੜੀ ਗਈ ਇੱਕ ਟਨ ਤੋਂ ਵੱਧ ਭੰਗ
Wednesday, Jul 28, 2021 - 03:12 PM (IST)

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸਿਟੀ ਡੀਟਰੋਇਟ ਵਿੱਚ ਸੰਘੀ ਏਜੰਟਾਂ ਨੇ ਇਕ ਟਨ ਤੋਂ ਜ਼ਿਆਦਾ ਭੰਗ ਫੜੀ ਹੈ।ਸੰਯੁਕਤ ਰਾਜ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਫੋਰਟ ਸਟ੍ਰੀਟ ਕਾਰਗੋ ਸਹੂਲਤ ਵਿੱਖੇ ਉਹਨਾਂ ਇਕ ਟਰੈਕਟਰ ਟ੍ਰੇਲਰ ਦੀ ਜਾਂਚ ਦੌਰਾਨ ਲਗਭਗ 2,583 ਪੌਂਡ (1,171 ਕਿਲੋਗ੍ਰਾਮ) ਭੰਗ ਦਾ ਜ਼ਖ਼ੀਰਾ ਪਾਇਆ।
ਪੜ੍ਹੋ ਇਹ ਅਹਿਮ ਖਬਰ-ਅਮਰੀਕਾ 'ਚ ਮੁੜ ਪੈਰ ਪਸਾਰਨ ਲੱਗਾ 'ਕੋਰੋਨਾ', ਇਕ ਦਿਨ 'ਚ ਸਾਹਮਣੇ ਆਏ 1 ਲੱਖ ਤੋਂ ਵੱਧ ਮਾਮਲੇ
ਇਹ ਟਰੱਕ ਰਾਜਦੂਤ ਬ੍ਰਿਜ ਰਾਹੀਂ ਕੈਨੇਡਾ ਤੋਂ ਡੀਟਰੋਇਟ ਵਿੱਚ ਦਾਖਲ ਹੋਇਆ ਸੀ ਅਤੇ ਸਹੂਲਤ ਵਿੱਚ ਉਸ ਨੂੰ ਸੈਕੰਡਰੀ ਜਾਂਚ ਦੇ ਖੇਤਰ ਵਿੱਚ ਭੇਜਿਆ ਗਿਆ ਸੀ। ਇਸ ਦੇ ਮੈਨੀਫੈਸਟ ਵਿਚ ਉਸ ਨੂੰ ਅਲਮੀਨੀਅਮ ਕੈਪਸ ਨੂੰ ਕਾਰਗੋ ਦੇ ਤੌਰ 'ਤੇ ਸੂਚੀਬੱਧ ਕੀਤਾ ਸੀ।